ਚੰਡੀਗੜ੍ਹ: ਸਰਗੁਣ ਮਹਿਤਾ ਦਾ ਨਾਂਅ ਪੰਜਾਬੀ ਇੰਡਸਟਰੀ ਦੀਆਂ ਟਾਪ ਅਦਾਕਾਰਾਂ ਦੇ ਵਿੱਚ ਆਉਂਦਾ ਹੈ। 6 ਸਤੰਬਰ 1988 ਨੂੰ ਸਗਗੁਣ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ। ਸਰਗੁਣ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਟੀਵੀ ਨਾਟਕਾਂ ਤੋਂ ਕੀਤੀ ਸੀ। ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਅੰਗਰੇਜ਼ 2015 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਸਰਗੁਣ ਨੇ ਧੰਨ ਕੌਰ ਦਾ ਕਿਰਦਾਰ ਅਦਾ ਕੀਤਾ ਸੀ।
ਫ਼ਿਲਮ ਅੰਗਰੇਜ਼ ਨੇ ਪੰਜਾਬੀ ਇੰਡਸਟਰੀ ਦੇ ਦੋ ਵੱਡੇ ਕਲਾਕਾਰਾਂ ਦੀ ਜ਼ਿੰਦਗੀ ਬਦਲ ਦਿੱਤੀ। ਇੱਕ ਨਾਂਅ ਸਰਗੁਣ ਮਹਿਤਾ ਅਤੇ ਦੂਜਾ ਨਾਂਅ ਐਮੀ ਵਿਰਕ, ਦੋਹਾਂ ਹੀ ਕਲਾਕਾਰਾਂ ਨੇ ਇਸ ਫ਼ਿਲਮ ਰਾਹੀਂ ਆਪਣੇ ਪਾਲੀਵੁੱਡ ਸਫ਼ਰ ਦੀ ਸ਼ੁਰੂਆਤ ਕੀਤੀ ਸੀ।
ਇਸ ਫ਼ਿਲਮ 'ਚ ਅਦਾਕਾਰੀ ਕਰਕੇ ਸਰਗੁਣ ਨੂੰ ਫ਼ਿਲਮਫ਼ੇਅਰ ਪੰਜਾਬੀ 'ਚ ਸਰਵੋਤਮ ਅਦਾਕਾਰਾ ਦਾ ਅਵਾਰਡ ਮਿਲਿਆ ਸੀ। 2015 ਤੋਂ ਲੈ ਕੇ 2019 ਤੱਕ ਸਰਗੁਣ ਨੇ ਜਿਸ ਫ਼ਿਲਮ 'ਚ ਵੀ ਕੰਮ ਕੀਤਾ ਉਹ ਸੁਪਰਹਿੱਟ ਸਾਬਿਤ ਹੋਈ। ਉਨ੍ਹਾਂ ਦੇ ਜਨਮ ਦਿਨ 'ਤੇ ਪਾਲੀਵੁੱਡ ਦੀਆਂ ਕਈ ਹਸਤੀਆਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਕਾਬਿਲ-ਏ -ਗੌਰ ਹੈ ਕਿ ਆਪਣੇ ਜਨਮ ਦਿਨ 'ਤੇ ਸਰਗੁਣ ਨੇ ਐਮੀ ਤੋ ਤੋਫ਼ਾ ਮੰਗਿਆ ਕਿ ਉਹ ਵੰਗ ਦਾ ਨਾਪ ਗੀਤ ਦਾ ਰੀਮੇਕ ਗੀਤ ਗਾਉਣਾ ਚਾਹੁੰਦੀ ਹੈ ਪਰ ਐਮੀ ਵਿਰਕ ਨੇ ਇਹ ਜਵਾਬ ਸਰਗੁਣ ਨੂੰ ਦਿੱਤਾ। ਜ਼ਿਕਰਏਖ਼ਾਸ ਹੈ ਕਿ ਛੇਤੀ ਹੀ ਸਰਗੁਣ ਬਿੰਨੂ ਢਿੱਲੋਂ ਦੇ ਨਾਲ ਫ਼ਿਲਮ 'ਝੱਲੇ' ਦੇ ਵਿੱਚ ਨਜ਼ਰ ਆਵੇਗੀ।