ਹੈਦਰਾਬਾਦ: ਕਰੀਨਾ ਕਪੂਰ ਖਾਨ (Kareena Kapoor Khan) ਇਨ੍ਹੀਂ ਦਿਨੀਂ ਆਪਣੇ ਦੂਜੇ ਬੇਟੇ ਜੇਹ (Kareena Kapoor Khan's second child Jeh) ਨੂੰ ਲੈਕੇ ਚਰਚਾ ਵਿੱਚ ਹੈ। ਹਾਲ ਹੀ ਵਿੱਚ ਕਰੀਨਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਦੋਨੋਂ ਪ੍ਰੈਗਨੈਂਸੀ ਦੇ ਆਪਣੇ ਤਜ਼ਰਬੇ ਨੂੰ ਇੱਕ ਕਿਤਾਬ ਵਿੱਚ ਇਕੱਤਰ ਕੀਤਾ ਹੈ, ਜਿਸਦਾ ਨਾਮ ‘ਪ੍ਰੈਗਨੈਂਸੀ ਬਾਈਬਲ’(Pregnancy Bible) ਹੈ। ਹੁਣ ਉਨ੍ਹਾਂ ਦੀ ਆਪਣੀ ਕਿਤਾਬ ਹੀ ਕਰੀਨਾ ਲਈ ਮੁਸੀਬਤ ਬਣ ਗਈ ਹੈ। ਦਰਅਸਲ ਇੱਕ ਧਾਰਮਿਕ ਸੰਸਥਾ ਨੇ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
- " class="align-text-top noRightClick twitterSection" data="
">
ਇੱਕ ਈਸਾਈ ਸੰਗਠਨ ਨੇ ਕਰੀਨਾ ਕਪੂਰ ਦੀ ਨਵੀਂ ਲਾਂਚ ਕੀਤੀ ਗਈ ਕਿਤਾਬ 'ਪ੍ਰੈਗਨੈਂਸੀ ਬਾਈਬਲ' ਦੇ ਨਾਂ 'ਤੇ ਇਤਰਾਜ਼ ਦਰਜ ਕੀਤਾ ਹੈ। 9 ਜੁਲਾਈ ਨੂੰ ਕਰੀਨਾ ਨੇ ਆਪਣੀ ਕਿਤਾਬ 'ਪ੍ਰੇਗਨੈਂਸੀ ਬਾਈਬਲ' ਲਾਂਚ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਦੇ ਬੀਡ ਵਿੱਚ ਇੱਕ ਈਸਾਈ ਸੰਗਠਨ ਨੇ ਕਰੀਨਾ ਸਮੇਤ ਦੋ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸੰਸਥਾ ਨੇ ਦੋਸ਼ ਲਾਇਆ ਹੈ ਕਿ ਅਦਾਕਾਰਾ ਦੀ ਕਿਤਾਬ ਦਾ ਨਾਮ ਉਨ੍ਹਾਂ ਦੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।
ਇਹ ਵੀ ਪੜ੍ਹੋ:ਸੈਣ ਬ੍ਰਦਰਜ਼ ਦੀ ਗਾਇਕ ਜੋੜੀ ਟੁੱਟੀ, ਸੂਫ਼ੀ ਗਾਇਕ ਮਨਮੀਤ ਮੌਂਟੀ ਦੀ ਮੌਤ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਲਪਾ ਓਮੇਗਾ ਕ੍ਰਿਸ਼ਚਨ ਫੈਡਰੇਸ਼ਨ ਦੇ ਪ੍ਰਧਾਨ ਅਸ਼ੀਸ਼ ਸ਼ਿੰਦੇ ਨੇ ਸ਼ਿਵਾਜੀ ਨਗਰ ਥਾਣੇ ਵਿੱਚ ਕਰੀਨਾ ਕਪੂਰ ਦੀ ਇਸ ਕਿਤਾਬ ਉੱਤੇ ਇਤਰਾਜ਼ ਜਤਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਅਦਾਕਾਰਾ ਦੀ ਕਿਤਾਬ 'ਚ ਈਸਾਈਆਂ ਦੇ ਪਵਿੱਤਰ ਸ਼ਬਦ ਬਾਈਬਲ ਦਾ ਜ਼ਿਕਰ ਕੀਤਾ ਗਿਆ ਹੈ।
ਰਿਪੋਰਟਾਂ ਅਨੁਸਾਰ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪਰ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ 'ਚ ਸ਼ਿਕਾਇਤ ਮਿਲੀ ਹੈ, ਪਰ ਇਸ ਮਾਮਲੇ 'ਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਨੇ ਇਸ ਕੇਸ ਨੂੰ ਮੁੰਬਈ ਭੇਜਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਆਲ ਇੰਡੀਆ ਮਾਇਨਾਰਿਟੀ ਬੋਰਡ ਨੇ ਵੀ ਇਸ ਪੁਸਤਕ ਦੇ ਸਿਰਲੇਖ ਨੂੰ ਲੈ ਕੇ ਆਪਣਾ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ:ਵੇਖੋ ਵੀਡੀਓ :1 ਸਾਲ ਮਗਰੋਂ ਪਿਤਾ ਨੂੰ ਮਿਲ ਕੇ ਈਮੋਸ਼ਨਲ ਹੋਈ ਸੋਨਮ ਕਪੂਰ