ਚੰਡੀਗੜ੍ਹ: ਹਾਲ ਹੀ ਵਿੱਚ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਇੱਕ ਨਾਟਕ ਪੇਸ਼ ਕੀਤਾ ਗਿਆ ਜਿਸ ਦਾ ਨਾਂਅ ਹੈ ਖ਼ਵਾਹਿਸ਼। ਇਸ ਨਾਟਕ ਦੇ ਨਾਂਅ ਤੋਂ ਹੀ ਜ਼ਾਹਰ ਹੋ ਰਿਹਾ ਹੈ ਕਿ ਇਹ ਨਾਟਕ ਕਾਫ਼ੀ ਦਿਲਚਸਪ ਤੇ ਭਾਵੁਕ ਹੈ। ਇਹ ਨਾਟਕ ਸਾਤਵਿਕ ਆਰਟਸ ਸੁਸਾਇਟੀ ਵੱਲੋਂ ਪੇਸ਼ ਕੀਤਾ ਗਿਆ। ਇਹ ਨਾਟਕ ਅੰਤੋਨ ਚੈਖ਼ਵ ਦੀ ਮਸ਼ਹੂਰ ਕਹਾਣੀ ਦ ਸ਼ੂ ਮੇਕਰ ਐਂਡ ਦੀ ਡੇਵਲ ਉੱਤੇ ਅਧਾਰਿਤ ਹੈ। ਇਸ ਨਾਟਕ ਨੂੰ ਸ਼ਿਵਮ ਵੱਲੋਂ ਲਿਖਿਆ ਗਿਆ ਹੈ।
ਹੋਰ ਪੜ੍ਹੋ: ਜੱਸ ਬਾਜਵਾ ਆਪਣੀ ਅਗਲੀ ਫ਼ਿਲਮ 'ਸਹੁਰਿਆਂ ਦੇ ਪਿੰਡ' 'ਚ ਆਉਣਗੇ ਨਜ਼ਰ
ਜੇਕਰ ਇਸ ਨਾਟਕ ਬਾਰੇ ਗੱਲ ਕਰੀਏ ਤਾਂ ਇਸ ਨਾਟਕ ਦੀ ਕਹਾਣੀ ਇੱਕ ਅਧੇੜ ਉਮਰ ਦੇ ਜੂਤੇ ਬਣਾਉਣ ਵਾਲੇ ਇੱਕ ਵਿਅਕਤੀ ਦੇ ਇਰਦ ਗਿਰਦ ਘੁੰਮਦੀ ਹੈ। ਉਸ ਨੂੰ ਗਰੀਬੀ ਕਾਰਨ ਨੀਚਾ ਵਿਖਾਇਆ ਜਾਂਦਾ ਹੈ। ਇੱਕ ਵਾਰ ਉਹ ਆਪਣੇ ਗ੍ਰਾਹਕ ਨੂੰ ਜੂਤੇ ਦੇਣ ਜਾਂਦਾ ਹੈ ਅਤੇ ਗ੍ਰਾਹਕ ਖ਼ੁਦ ਸ਼ੈਤਾਨ ਬਣ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਤੇਰੀ ਹਰ ਖ਼ਵਾਹਿਸ਼ ਪੂਰੀ ਕਰਾਂਗਾ, ਪਰ ਤੇਰੀ ਆਤਮਾ ਸ਼ੈਤਾਨ ਦੇ ਨਾਂਅ ਹੋ ਜਾਵੇਗੀ।
ਹੋਰ ਪੜ੍ਹੋ: ਮਾਂ ਬੋਲੀ ਪੰਜਾਬੀ ਵੱਡੀ ਹੈ ਉਸ ਜ਼ੁਬਾਨ 'ਚ ਗਾਉਣ ਵਾਲਾ ਗਾਇਕ ਨਹੀਂ
ਇਸ ਨਾਟਕ ਵਿੱਚ ਸੱਯਦ ਆਲਿਮ, ਦਿਵਜੋਤ, ਦੀਵਾਂਸ਼ੂ ਬਿਸ਼ਟ , ਸੁਨੀਧੀ ਭੱਟੀ, ਰਮਨ ਦੀਪ,ਪੁਲਕਿਤ ਸੈਨੀ,ਅਰਪਨ ਮਾਤੀ, ਰਾਗਵ,ਹਰਸ਼ ਅਰੋੜਾ, ਰੱਜਤ ਪਾਲ, ਅਕਾਸ਼ਵੀਰ ਸਿੰਘ ਅਤੇ ਧੀਰੇ ਸ਼ਰਮਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ਜਿੱਤੇ।