ETV Bharat / sitara

ਪਵਨ ਕਲਿਆਣ ਦੇ ਪ੍ਰਸ਼ੰਸਕਾਂ ਨੇ ਰਾਮ ਗੋਪਾਲ ਵਰਮਾ ਦੇ ਦਫਤਰ 'ਤੇ ਕੀਤਾ ਹਮਲਾ - pawan kalyan fans

ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਦੇ ਦਫ਼ਤਰ 'ਤੇ ਤੇਲਗੂ ਸੁਪਰਸਟਾਰ ਪਵਨ ਕਲਿਆਣ ਦੇ ਪ੍ਰਸ਼ੰਸਕਾ ਨੇ ਹਮਲਾ ਕਰਕੇ ਭੰਨਤੋੜ ਕੀਤੀ ਹੈ। ਦਰਅਸਲ, ਇਹ ਨਾਰਾਜ਼ਗੀ ਵਰਮਾ ਦੀ ਪੈਰੋਡੀ ਫਿਲਮ 'ਪਾਵਰ ਸਟਾਰ' ਕਾਰਨ ਹੈ ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਪਵਨ ਕਲਿਆਣ ਦੀ ਜ਼ਿੰਦਗੀ ਅਤੇ ਉਸ ਦੇ ਅਸਫਲ ਰਾਜਨੀਤਿਕ ਕੈਰੀਅਰ 'ਤੇ ਅਧਾਰਿਤ ਹੈ।

ਪਵਨ ਕਲਿਆਣ ਦੇ ਪ੍ਰਸ਼ੰਸਕਾਂ ਨੇ ਰਾਮ ਗੋਪਾਲ ਵਰਮਾ ਦੇ ਦਫਤਰ 'ਤੇ ਕੀਤਾ ਹਮਲਾ

author img

By

Published : Jul 25, 2020, 12:38 PM IST

ਹੈਦਰਾਬਾਦ: ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਦੀ ਨਵੀਂ ਫ਼ਿਲਮ ਪਾਵਰ ਸਟਾਰ ਵਿੱਚ ਤੇਲਗੂ ਸੁਪਰਸਟਾਰ ਪਵਨ ਕਲਿਆਣ ਨੂੰ ਕਥਿਤ ਤੌਰ 'ਤੇ ਗ਼ਲਤ ਤਰੀਕੇ ਨਾਲ ਪੇਸ਼ਕਸ਼ ਕਰਨ ਉੱਤੇ ਪਵਨ ਕਲਿਆਣ ਦੇ ਪ੍ਰਸ਼ੰਸਕ ਨੇ ਰਾਮ ਗੋਪਾਲ ਵਰਮਾ ਦੇ ਕਾਰਜ ਸਥਾਨ ਉੱਤੇ ਹਮਲਾ ਕੀਤਾ।

ਰਿਪੋਰਟ ਮੁਤਾਬਕ ਪ੍ਰਸ਼ੰਸਕਾਂ ਨੇ ਵਰਮਾ ਦੇ ਦਫ਼ਤਰ ਦੀ ਖਿੜਕੀ ਦੇ ਸ਼ੀਸ਼ਿਆਂ ਉੱਤੇ ਪੱਥਰਾਅ ਕਰ ਤੋੜ-ਭੰਨ ਕੀਤੀ। ਪ੍ਰਸੰਸ਼ਕਾਂ ਵਿੱਚ ਇਹ ਨਾਰਾਜ਼ਗੀ ਵਰਮਾ ਦੀ ਪੈਰੋਡੀ ਫਿਲਮ ਪਾਵਰ ਸਟਾਰ ਦੀ ਵਜ੍ਹਾ ਕਾਰਨ ਹੈ। ਇਹ ਫ਼ਿਲਮ ਕਿਤੇ ਨਾ ਕਿਤੇ ਪਵਨ ਕਲਿਆਣ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਅਸਫਲ ਰਾਜਨੀਤਿਕ ਕਰੀਅਰ ਉੱਤੇ ਆਧਾਰਿਤ ਹੈ।

ਇਸ ਫ਼ਿਲਮ ਦੇ ਐਲਾਨ ਤੋਂ ਬਾਅਦ ਹੀ ਅਦਾਕਾਰ ਦੇ ਪ੍ਰਸ਼ੰਸਕਾਂ ਵੱਲੋਂ ਰਾਮ ਗੋਪਾਲ ਨੂੰ ਸੋਸ਼ਲ ਮੀਡੀਆ ਉੱਤੇ ਸਖ਼ਤ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਫਿਲਮ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ ਆਰਜੀਵੀ ਵਰਲਡ 'ਤੇ ਜਾਰੀ ਕੀਤੀ ਜਾਵੇਗੀ।

ਫ਼ਿਲਮ ਨਿਰਮਾਤਾ ਨੇ ਇਸ ਹਮਲੇ ਤੋਂ ਜੁਬਲੀ ਹਿਲਸ ਦੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ। ਪੁਲਿਸ ਨੇ ਇਸ ਹਮਲੇ ਵਿੱਚ ਜੁੜੇ 6 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਰਾਮ ਗੋਪਾਲ ਨੇ ਕਿਹਾ ਕਿ ਇਹ ਇੱਕ ਲੋਕਤੰਤਾਰਿਕ ਦੇਸ਼ ਹੈ ਮੈਨੂੰ ਫਿਲਮ ਬਣਾਨ ਦਾ ਅਧਿਕਾਰ ਹੈ। ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਇਹ ਇੱਕ ਕਾਲਪਨਿਕ ਫਿਲਮ ਹੈ ਇਹ ਕਿਸੇ ਨਾਲ ਸਬੰਧਿਤ ਨਹੀਂ ਹੈ। ਆਪਣੇ ਪਲੇਟਫਾਰਮ ਉੱਤੇ ਫਿਲਮ ਰਿਲੀਜ਼ ਕਰਨ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ।

ਇਹ ਵੀ ਪੜ੍ਹੋ:ਮੇਰੇ ਸਿਰੋਂ ਭਾਲਦੇ ਨੇ Meal ਸੋਹਣੀਏ... ਗਾ ਕੇ ਕਸੂਤਾ ਫਸਿਆ ਮੂਸੇਆਲਾ, ਵਕੀਲਾਂ ਨੇ ਭੇਜਿਆ ਨੋਟਿਸ

ETV Bharat Logo

Copyright © 2025 Ushodaya Enterprises Pvt. Ltd., All Rights Reserved.