ਹੈਦਰਾਬਾਦ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ 70ਵਾਂ ਜਨਮਦਿਨ 17 ਸਤੰਬਰ ਨੂੰ ਮਨਾਇਆ। ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਨੂੰ ਦੁਨੀਆ ਭਰ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ ਪ੍ਰਾਪਤ ਹੋਈਆਂ। ਉਨ੍ਹਾਂ ਵਿੱਚੋਂ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵੀ ਪੀ.ਐਮ. ਮੋਦੀ ਨੂੰ ਵਧਾਈ ਦਿੱਤੀ, ਜਿਸ ਦੇ ਜਵਾਬ ਵਿੱਚ ਪੀ.ਐਮ. ਨੇ ਸ਼ਾਨਦਾਰ ਰਿਪਲਾਈ ਕੀਤਾ।
ਵਿਰਾਟ ਨੇ ਟਵੀਟ ਕਰ ਕੇ ਲਿਖਿਆ ਸੀ- ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਜਨਮਦਿਨ ਮੁਬਾਰਕ।
ਇਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਜਵਾਬ ਲਿਖਿਆ- ਵਿਰਾਟ ਕੋਹਲੀ ਦਾ ਧੰਨਵਾਦ। ਮੈਂ ਤੁਹਾਨੂੰ ਅਤੇ ਅਨੁਸ਼ਕਾ ਸ਼ਰਮਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਚੰਗੇ ਮਾਪੇ ਬਣੋਗੇ।

ਇਸ ਉੱਤੇ, ਬਾਲੀਵੁੱਡ ਅਦਾਕਾਰਾ ਅਤੇ ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਜਵਾਬ ਦਿੱਤਾ - ਧੰਨਵਾਦ ਸਰ, ਤੁਹਾਡੀ ਪਿਆਰੀ ਵਿੱਸ਼ ਲਈ। ਉਮੀਦ ਹੈ ਤੁਹਾਡਾ ਜਨਮਦਿਨ ਵਧੀਆ ਹੋਵੇ। ਰੱਬ ਤੁਹਾਨੂੰ ਚੰਗੀ ਸਿਹਤ ਦੇਵੇ।
ਇਸ ਤੋਂ ਬਾਅਦ, ਵਿਰਾਟ ਨੇ ਵੀ ਟਿੱਪਣੀ ਕੀਤੀ - ਸਰ ਪਿਆਰੀ ਵਿੱਸ਼ ਲਈ ਧੰਨਵਾਦ।
ਦੱਸਣਯੋਗ ਹੈ ਕਿ ਅਨੁਸ਼ਕਾ ਅਤੇ ਵਿਰਾਟ ਨੇ ਦਸੰਬਰ 2017 ਵਿੱਚ ਇਟਲੀ ਵਿੱਚ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਸਨੇ ਦਿੱਲੀ ਅਤੇ ਮੁੰਬਈ ਵਿੱਚ ਰਿਸੈਪਸ਼ਨ ਪਾਰਟੀਆਂ ਦਿੱਤੀ ਸੀ। ਇਸ ਸਾਲ ਪਿਛਲੇ ਮਹੀਨੇ ਦੋਵਾਂ ਨੇ ਖ਼ੁਸ਼ਖ਼ਬਰੀ ਦਿੱਤੀ ਸੀ ਕਿ ਅਨੁਸ਼ਕਾ ਮਾਂ ਬਣਨ ਵਾਲੀ ਹੈ ਅਤੇ ਅਗਲੇ ਸਾਲ ਜਨਵਰੀ ਵਿੱਚ, ਇਹ ਜੋੜਾ ਪਹਿਲੀ ਵਾਰ ਮਾਪੇ ਬਣ ਜਾਣਗੇ।