ETV Bharat / sitara

ਨਿਮਰਤ ਖਹਿਰਾ ਦੀ ਐਲਬਮ 2 ਫ਼ਰਵਰੀ ਨੂੰ ਹੋਵੇਗੀ ਰਿਲੀਜ਼

ਨਿਮਰਤ ਖਹਿਰਾ ਦੀ ਨਵੀਂ ਨਿੰਮੋ ਐਲਬਮ 2 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

author img

By

Published : Jan 28, 2022, 1:01 PM IST

ਨਿਮਰਤ ਖਹਿਰਾ ਦੀ ਐਲਬਮ 2 ਫ਼ਰਵਰੀ ਨੂੰ ਹੋਵੇਗੀ ਰਿਲੀਜ਼
ਨਿਮਰਤ ਖਹਿਰਾ ਦੀ ਐਲਬਮ 2 ਫ਼ਰਵਰੀ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ: ਅਕਸਰ ਹੀ ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ(Nimrat Khaira) ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਹੈ। ਫਿਰ ਚਾਹੇ ਉਹ ਫੋਟੋ ਉਸ ਦੀ ਸ਼ੂਟਿੰਗ ਦੀ ਹੋਵੇ, ਯਾਤਰਾ ਜਾਂ ਆਉਣ ਵਾਲੀ ਫਿਲਮ ਦੀ ਹੋਵੇ, ਉਹ ਆਪਣੇ ਫੈਨਸ ਦਾ ਨਾਲ ਕੁਝ ਵੀ ਸ਼ੇਅਰ ਕਰਨ ਤੋਂ ਪਰਹੇਜ਼ ਨਹੀਂ ਕਰਦੀ।

ਇਸ ਵਾਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਨੇ ਆਪਣੀ ਨਵੀਂ ਐਲਬਮ ਨਿੰਮੋ ਦੀ ਰਿਲੀਜ਼ ਮਿਤੀ ਬਾਰੇ ਜਾਣਕਾਰੀ ਦਿੱਤੀ। ਐਲਬਮ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਬਾਰੇ ਜਾਣਕਾਰੀ ਨਿਮਰਤ ਖਹਿਰਾ ਨੇ ਖੁਦ ਹੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਦਿੱਤੀ। ਉਹਨਾਂ ਨੇ ਐਲਬਮ ਦਾ ਪੋਸਟਰ ਵੀ ਰਿਲੀਜ਼ ਕੀਤਾ, ਉਸ 'ਤੇ ਲਿਖਿਆ ਹੈ ਕਿ ਰਿਲੀਜ਼ਿੰਗ ਵਰਲਡਵਾਈਡ। ਨਿੰਮੋ 2 ਫ਼ਰਵਰੀ।

ਜ਼ਿਕਰਯੋਗ ਹੈ ਕਿ ਨਿਮਰਤ ਖਹਿਰਾ ਦੀ ਇਸ ਐਲਬਮ ਦੇ ਬੋਲ ਅਰਜਨ ਢਿੱਲੋਂ, ਗਿਫ਼ਟੀ ਅਤੇ ਬਚਨ ਬੇਦਿਲ ਨੇ ਲਿਖੇ ਹਨ। ਇਸ ਨੂੰ ਪ੍ਰੋਡਿਊਸ ਹਰਵਿੰਦਰ ਸਿੱਧੂ ਵੱਲੋਂ ਕੀਤਾ ਜਾ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਐਲਬਮ ਦੀ ਪ੍ਰਸ਼ੰਸ਼ਕਾ ਨੂੰ ਕਾਫ਼ੀ ਸਮੇਂ ਤੋਂ ਇੰਤਜ਼ਾਰ ਸੀ, ਆਖਰਕਾਰ ਇਸ ਦੀ ਮਿਤੀ ਤੈਅ ਹੋ ਜਾਣ ਕਾਰਨ ਪ੍ਰਸ਼ੰਸਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।

ਨਿਮਰਤ ਖਹਿਰਾ ਬਾਰੇ...

ਨਿਮਰਤ ਖਹਿਰਾ "ਵਾਈਸ ਆਫ ਪੰਜਾਬ" ਮੁਕਾਬਲੇ ਵਿੱਚ ਤਿੰਨ ਵਾਰ ਭਾਗ ਲੈ ਚੁੱਕੀ ਤੇ ਆਖਰੀ ਵਾਰ ਜੇਤੂ ਬਣਕੇ ਨਿਕਲੀ ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਬਹੁਤ ਸਾਰੇ ਗੀਤ ਪਾਏ ਹਨ ਤੇ ਸਭ ਪ੍ਰਵਾਨ ਚੜੇ ਹਨ।

ਨਿੱਜੀ ਜ਼ਿੰਦਗੀ ਵਿੱਚ ਸ਼ਾਂਤ ਸੁਭਾਅ ਤੇ ਮਿਲਣਸਾਰ ਇਹ ਗਾਇਕਾ ਹੁਣ ਬਤੌਰ ਹੀਰੋਇਨ ਵੀ ਸਰਗਰਮ ਹੈ। ਜੋ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

ਇਹ ਵੀ ਪੜ੍ਹੋ:ਆਲੀਆ ਭੱਟ SLB ਦੀ ਗੰਗੂਬਾਈ ਕਾਠੀਆਵਾੜੀ ਇਸ ਤਾਰੀਖ 'ਤੇ ਆਵੇਗੀ ਵੱਡੇ ਪਰਦੇ 'ਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.