ਚੰਡੀਗੜ੍ਹ: 18 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਅੜਬ ਮੁਟਿਆਰਾਂ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸ ਸਬੰਧੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਇਸ ਫ਼ਿਲਮ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਸੂਚੀ ਦੇ ਵਿੱਚ ਨੀਰੂ ਬਾਜਵਾ ਦਾ ਨਾਂਅ ਸ਼ਾਮਲ ਹੈ।
ਹਾਲ ਹੀ ਦੇ ਵਿੱਚ ਨੀਰੂ ਬਾਜਵਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ 'ਚ ਉਸ ਨੇ ਅੜਬ ਮੁਟਿਆਰ ਨੂੰ ਲੈਕੇ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਕਿੱਸਾ ਸਾਂਝਾ ਕੀਤਾ। ਨੀਰੂ ਬਾਜਵਾ ਨੇ ਕਿਹਾ, "20 ਸਾਲ ਪਹਿਲਾਂ ਮੈਂ ਵੀ ਮੁਟਿਆਰ ਤੋਂ ਅੜਬ ਮੁਟਿਆਰ ਬਣੀ ਸੀ, ਜਦੋਂ ਮੈਂ ਕੈਨੇਡਾ ਤੋਂ ਇੰਡੀਆ ਆਈ ਸੀ ਆਪਣੀ ਪਹਿਚਾਣ ਬਣਾਉਣ।"
- " class="align-text-top noRightClick twitterSection" data="
">
ਇਸ ਤੋਂ ਇਲਾਵਾ ਨੀਰੂ ਨੇ ਕਿਹਾ ਕਿ ਜਦੋਂ ਮੈਂ ਇੰਡੀਆ ਆ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਦੇ ਪਿਤਾ ਜੀ ਨੂੰ ਸਾਰਿਆਂ ਨੇ ਕਿਹਾ ਸੀ ਜੱਟਾਂ ਦੀਆਂ ਕੁੜੀਆਂ ਕੰਮ ਨਹੀਂ ਕਰਦੀਆਂ ਪਰ ਨੀਰੂ ਦੇ ਪਿਤਾ ਜੀ ਉਸ ਨਾਲ ਖ਼ੜੇ ਰਹੇ। ਇਸ ਵੀਡੀਓ 'ਚ ਨੀਰੂ ਬਾਜਵਾ ਨੇ ਫ਼ਿਲਮ ਅੜਬ ਮੁਟਿਆਰ ਵੇਖਣ ਦੀ ਅਪੀਲ ਦਰਸ਼ਕਾਂ ਨੂੰ ਕੀਤੀ। ਜ਼ਿਕਰਏਖ਼ਾਸ ਹੈ ਕਿ ਨੀਰੂ ਬਾਜਵਾ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਉਸ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਹੀ ਦਿੱਤੀ ਸੀ।