ਚੰਡੀਗੜ੍ਹ : ਹਿੰਦੀ ਫ਼ਿਲਮ ਇੰਡਸਟਰੀ (Hindi film industry) ਦੇ ਮਸ਼ਹੂਰ ਲੇਖਕ ਤੇ ਗੀਤਕਾਰ ਜਾਵੇਦ ਅਖਤਕ (Well known author and lyricist Javed Akhtak) ਆਪਣੀ ਬੇਬਾਕੀ ਕਾਰਨ ਇਕ ਵਾਰ ਮੁੜ ਚਰਚਾ 'ਚ ਹੈ, ਜਿਸ ਦੇ ਚੱਲਦਿਆਂ ਉਹ ਕਾਨੂੰਨੀ ਵਿਵਾਦ 'ਚ ਘਿਰ ਗਏ। ਜਾਵੇਦ ਅਖਤਰ (Javed Akhtak) ਖ਼ਿਲਾਫ਼ ਮੁੰਬਈ ਪੁਲਿਸ ਨੇ ਇਕ ਮਾਮਲਾ ਦਰਜ ਕੀਤਾ ਹੈ। ਜਾਵੇਦ ਅਖਤਰ 'ਤੇ ਰਾਸ਼ਟਰੀ ਸਵੈ ਸੇਵਕ ਸੰਘ (RSS) ਦੀ ਤੁਲਨਾ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਕਰਨ ਦਾ ਦੋਸ਼ ਹੈ।
ਜਾਣਕਾਰੀ ਅਨੁਸਾਰ, ਮਾਮਲਾ ਮੁਲੁੰਡ ਥਾਣੇ 'ਚ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤ ਇੱਕ ਵਕੀਲ ਵਲੋਂ ਦਰਜ ਕਰਵਾਈ ਗਈ ਹੈ। ਜਾਵੇਦ ਅਖਤਰ ਨੇ ਇੱਕ ਟੀ.ਵੀ. ਸ਼ੋਅ 'ਚ ਕਿਹਾ ਸੀ, ''ਜਿਵੇਂ ਤਾਲਿਬਾਨ ਅਫਗਾਨਿਸਤਾਨ ਨੂੰ ਇਸਲਾਮਿਕ ਰਾਸ਼ਟਰ ਬਣਾਉਣਾ ਚਾਹੁੰਦਾ ਹੈ, ਆਰ. ਐੱਸ. ਐੱਸ. ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰ ਰਿਹਾ ਹੈ।''
-
Mumbai | Mulund Police has registered a non-cognizable offense against lyricist Javed Akhtar for his alleged statement comparing RSS with Taliban. The complaint was filed by a lawyer.
— ANI (@ANI) October 4, 2021 " class="align-text-top noRightClick twitterSection" data="
">Mumbai | Mulund Police has registered a non-cognizable offense against lyricist Javed Akhtar for his alleged statement comparing RSS with Taliban. The complaint was filed by a lawyer.
— ANI (@ANI) October 4, 2021Mumbai | Mulund Police has registered a non-cognizable offense against lyricist Javed Akhtar for his alleged statement comparing RSS with Taliban. The complaint was filed by a lawyer.
— ANI (@ANI) October 4, 2021
ਇਹ ਵੀ ਪੜ੍ਹੋ:ਅਕਸ਼ੇ ਨੇ ਚਾਂਦਨੀ ਚੌਕ ‘ਚ 'ਰਕਸ਼ਾਬੰਧਨ' ਲਈ ਕੀਤਾ ਸ਼ੂਟ, ਵੀਡੀਓ ਸਾਂਝੀ ਕਰ ਕਹੀ ਇਹ ਗੱਲ
ਪਹਿਲਾਂ ਇਸੇ ਮਾਮਲੇ 'ਚ ਆਰ.ਐੱਸ.ਐੱਸ. ਵਰਕਰ ਵਿਵੇਕ ਚਾਂਪਨੇਰਕਰ ਨੇ ਜਾਵੇਦ ਅਖਤਰ ਖ਼ਿਲਾਫ਼ ਕੇਸ ਦਾਇਰ ਕਰਵਾਇਆ ਸੀ। ਵਿਵੇਕ ਚਾਂਪਨੇਰਕਰ ਨੇ ਇਹ ਮਾਮਲਾ ਮੁੰਬਈ ਦੀ ਠਾਣੇ ਅਦਾਲਤ 'ਚ ਦਾਇਰ ਕਰਵਾਇਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਲੇਖਕ ਨੂੰ ਨੋਟਿਸ ਭੇਜਿਆ ਸੀ। ਇਸ ਦੇ ਨਾਲ ਹੀ ਉਸ ਨੂੰ ਅਗਲੀ ਸੁਣਵਾਈ ਯਾਨੀ 12 ਨਵੰਬਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ।