ETV Bharat / sitara

ਲਹਿੰਦੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰਵਾਉਂਦੀ ਹੈ ਫ਼ਿਲਮ 'ਮੁੰਡਾ ਫ਼ਰੀਦਕੋਟੀਆ' - munda faridkotia

14 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਮੁੰਡਾ ਫ਼ਰੀਦਕੋਟੀਆ' ਇੱਕ ਵੱਖਰੀ ਕਹਾਣੀ ਦੀ ਫ਼ਿਲਮ ਹੈ। ਇਸ ਕਹਾਣੀ 'ਚ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਫ਼ਰੀਦਕੋਟ ਨੂੰ ਇੱਕ ਪ੍ਰੇਮ ਕਹਾਣੀ ਵੱਜੋਂ ਵਿਖਾਇਆ ਗਿਆ ਹੈ।

ਫ਼ੋਟੋ
author img

By

Published : Jun 15, 2019, 4:27 PM IST

ਚੰਡੀਗੜ੍ਹ: ਪੰਜਾਬੀ ਫ਼ਿਲਮ 'ਮੁੰਡਾ ਫ਼ਰੀਦਕੋਟੀਆ' 14 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਮਨਦੀਪ ਸਿੰਘ ਚਾਹਲ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਰੌਸ਼ਨ ਪ੍ਰਿੰਸ, ਸ਼ਰਨ ਕੌਰ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਮੁਕੁਲ ਦੇਵ, ਰੁਪਿੰਦਰ ਰੂਪੀ ਸਣੇ ਕਈ ਦਿੱਗਜ ਕਲਾਕਾਰ ਅਹਿਮ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ।

ਕਹਾਣੀ : ਇਸ ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਮੁੱਖ ਕਿਰਦਾਰ ਅਦਾ ਕਰ ਰਹੇ ਰੌਸ਼ਨ ਪ੍ਰਿੰਸ ਦੀ ਮਾਂ ਰੁਪਿੰਦਰ ਰੂਪੀ ਤੋਂ ਉਹ ਆਪਣੇ ਮੁੰਡੇ ਦੇ ਦੋਸਤ ਮੱਦੀ ਤੋਂ ਦੁੱਖੀ ਹੁੰਦੀ ਹੈ ਤੇ ਉਹ ਚਾਹੁੰਦੀ ਹੈ ਕਿ ਰੌਸ਼ਨ ਪ੍ਰਿੰਸ ਦਾ ਵਿਆਹ ਕਿਸੇ ਚੰਗੇ ਘਰ ਹੋ ਜਾਵੇ। ਰੌਸ਼ਨ ਪ੍ਰਿੰਸ ਇਹ ਦੁਆ ਕਰਦਾ ਹੈ ਕਿ ਉਸ ਦਾ ਵਿਆਹ ਫ਼ਰੀਦਕੋਟ ਦੇ ਵਿੱਚ ਹੀ ਹੋ ਜਾਵੇ। ਕਹਾਣੀ 'ਚ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਰੌਸ਼ਨ ਪ੍ਰਿੰਸ ਨੂੰ ਪਾਕਿਸਤਾਨ ਦੇ ਫ਼ਰੀਦਕੋਟ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ।

ਅਦਾਕਾਰੀ : ਦਰਸ਼ਕਾਂ ਨੂੰ ਸਾਰੇ ਹੀ ਕਲਾਕਾਰਾਂ ਦੀ ਅਦਾਕਾਰੀ ਬਾ-ਕਮਾਲ ਲੱਗੀ ਹੈ ਪਰ ਕਰਮਜੀਤ ਅਨਮੋਲ ਦੀ ਅਦਾਕਾਰੀ ਨੇ ਫ਼ਿਲਮ ਦੇ ਵਿੱਚ ਜਾਨ ਪਾਈ ਹੈ। ਉਨ੍ਹਾਂ ਦੇ ਡਾਇਲਾਗ ਬੋਲਣ ਦੇ ਅੰਦਾਜ਼ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਫ਼ਿਲਮ ਦੇ ਪਾਕਿਸਤਾਨ ਵਾਲੇ ਭਾਗ ਨੂੰ ਬਜ਼ੁਰਗਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।

ਕਮੀਆਂ ਅਤੇ ਖ਼ੂਬੀਆਂ : ਫ਼ਿਲਮ ਦੇ ਮਿਊਜ਼ਿਕ ਨੂੰ ਰਲਵਾ-ਮਿਲਵਾ ਹੀ ਰਿਸਪੌਂਸ ਮਿਲਿਆ ਹੈ।

ਸ੍ਰਕੀਪਟ 'ਚ ਥੋੜੀ ਹੋਰ ਮਿਹਨਤ ਕੀਤੀ ਜਾ ਸਕਦੀ ਸੀ। ਕਹਾਣੀ ਬਾਕੀ ਫ਼ਿਲਮਾਂ ਨਾਲੋਂ ਵੱਖ ਹੈ ਪਰ ਇਸ 'ਚ ਥੋੜੇ ਨਿਖਾਰ ਦੀ ਜ਼ਰੂਰਤ ਸੀ।

ਕਈ ਥਾਵਾਂ 'ਤੇ ਫ਼ਿਲਮ ਡਰੈਗ ਹੁੰਦੀ ਨਜ਼ਰ ਆਉਂਦੀ ਹੈ।

ਇਸੇ ਹੀ ਦਿਨ ਰਾਜਵੀਰ ਜਵੰਦਾ ਦੀ ਫ਼ਿਲਮ 'ਜਿੰਦ ਜਾਨ' ਵੀ ਰਿਲੀਜ਼ ਹੋਈ ਹੈ ਜਿਸ ਕਾਰਨ ਇਸ ਫ਼ਿਲਮ ਦੇ ਬਾਕਸ ਆਫ਼ਿਸ ਕਲੈਕਸ਼ਨ 'ਤੇ ਪ੍ਰਭਾਵ ਪਿਆ ਹੈ।

Intro:Body:

bavleen

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.