ਚੰਡੀਗੜ੍ਹ:ਸਾਲ 2018 ਦੇ ਵਿੱਚ ਰਿਲੀਜ਼ ਹੋੇਈ ਫ਼ਿਲਮ ਕਿਸਮਤ ਨੇ ਪਾਲੀਵੁੱਡ ਦੇ ਕਈ ਰਿਕਾਰਡ ਤੋੜੇ, ਇਸ ਫ਼ਿਲਮ ਦੇ ਵਿੱਚ ਐਮੀ ਅਤੇ ਸਰਗੁਣ ਦੀ ਜੋੇੜੀ ਨੂੰ ਬਹੁਤ ਪਸੰਦ ਕੀਤਾ ਗਿਆ। ਜਗਦੀਪ ਸਿੱਧੂ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ ਇਸ ਫ਼ਿਲਮ ਨੇ ਕਾਰੋਬਾਰ ਵੀ ਚੰਗਾ ਕੀਤਾ ਅਤੇ ਦਰਸ਼ਕਾਂ ਦੇ ਦਿਲ 'ਚ ਆਪਣੀ ਥਾਂ ਵੀ ਬਣਾਈ। ਕੁਝ ਸਮਾਂ ਪਹਿਲਾਂ ਸਰਗੁਣ ਮਹਿਤਾ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਪਾਈ ਸੀ ਜਿਸ 'ਚ ਜਗਦੀਪ ਸਿੱਧੂ ਕਿਸਮਤ 2 ਦੀ ਕਹਾਣੀ ਲਿਖਦੇ ਹੋਏ ਨਜ਼ਰ ਆ ਰਹੇ ਸੀ। ਉਸ ਸਟੋਰੀ ਤੋਂ ਹੀ ਪਤਾ ਲੱਗ ਗਿਆ ਸੀ ਕਿਸਮਤ 2 ਦੀ ਅਨਾਊਸਮੇਂਟ ਛੇਤੀ ਹੀ ਹੋਂਣ ਵਾਲੀ ਹੈ।
- " class="align-text-top noRightClick twitterSection" data="
">
ਹਾਲ ਹੀ ਦੇ ਵਿੱਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਿਸਮਤ 2 ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਦੇ ਵਿੱਚ ਕਿਸਮਤ 2 ਦੀ ਰਿਲੀਜ਼ ਤਾਰੀਖ ਦੱਸੀ ਗਈ ਹੈ। ਕਿਸਮਤ 2 18 ਸਤੰਬਰ 2020 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਵਿੱਚ ਸਟਾਰਕਾਸਟ ਕਿਹੜੀ ਹੋਵੇਗੀ ਉਸ ਬਾਰੇ ਕੁਝ ਵੀ ਨਹੀਂ ਲਿਖਿਆ ਗਿਆ ਹੈ। ਚਰਚਾ ਹੁਣ ਇਸ ਗੱਲ ਦੀ ਹੈ ਕਿ ਫ਼ਿਲਮ ਦੇ ਵਿੱਚ ਐਮੀ ਅਤੇ ਸਰਗੁਣ ਨਜ਼ਰ ਆਉਣਗੇ ਜਾਂ ਕੋਈ ਹੋਰ, ਕਿਸਮਤ ਦੇ ਵਿੱਚ ਸਰਗੁਣ ਮਹਿਤਾ ਦੀ ਮੌਤ ਵਿਖਾਈ ਗਈ ਸੀ। ਇਸ ਵਾਰ ਸਰਗੁਣ ਹੋਵੇਗੀ ਕਿ ਨਹੀਂ ਇਹ ਸਸਪੇਂਸ ਤਾਂ ਫ਼ਿਲਮ ਦੀ ਟੀਮ ਹੀ ਜਨਤਕ ਕਰ ਸਕਦੀ ਹੈ।
ਜ਼ਿਕਰਏਖ਼ਾਸ ਹੈ ਕਿ ਫ਼ਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਹੀ ਕਰ ਰਹੇ ਹਨ। ਕਿਸਮਤ ਸ਼ਬਦ ਐਮੀ ਵਿਰਕ ਲਈ ਬਹੁਤ ਲਕੀ ਸਾਬਿਤ ਰਿਹਾ ਹੈ ਹੁਣ ਤੱਕ ਐਮੀ ਵਿਰਕ ਦਾ ਕਿਸਮਤ ਗੀਤ ਸੁਪਰਹਿੱਟ ਸਾਬਿਤ ਹੋਇਆ। ਫ਼ਿਲਮ ਕਿਸਮਤ ਨੇ ਉਨ੍ਹਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਹੁਣ ਵੇਖਣਾ ਦਿਲਚਸਪ ਹੋਵੇਗਾ ਕਿਸਮਤ 2 ਕੀ ਰੰਗ ਲੈਕੇ ਆਉਂਦੀ ਹੈ।