ਮੁੰਬਈ: ਸਵਰ ਕੋਕਿਲਾ ਲਤਾ ਮੰਗੇਸ਼ਕਰ ਦੇ ਭਤੀਜੇ ਆਦਿਨਾਥ ਨੇ ਸੋਮਵਾਰ (7 ਫਰਵਰੀ) ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਤੋਂ ਮਰਹੂਮ ਪਲੇਬੈਕ ਗਾਇਕਾ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ, ਜਿੱਥੇ 6 ਫਰਵਰੀ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅਸਿਸਟੈਂਟ ਮਿਊਂਸੀਪਲ ਕਮਿਸ਼ਨਰ ਕਿਰਨ ਦਿਘਾਵਕਰ ਨੇ ਕਿਹਾ, 'ਅਸੀਂ ਅਸਥੀਆਂ ਲਤਾ ਦੇ ਭਰਾ ਅਤੇ ਸੰਗੀਤਕਾਰ ਹਿਰਦੇਨਾਥ ਮੰਗੇਸ਼ਕਰ ਦੇ ਬੇਟੇ ਆਦਿਨਾਥ ਨੂੰ ਸੌਂਪ ਦਿੱਤੀਆਂ ਹਨ।
ਅਸਥੀਆਂ ਕਿੱਥੇ ਵਿਸਰਜਿਤ ਕੀਤੀਆਂ ਜਾਣਗੀਆਂ, ਇਸ ਬਾਰੇ ਅਜੇ ਤੱਕ ਪਰਿਵਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਰੀਬ ਅੱਠ ਦਹਾਕਿਆਂ ਤੱਕ ਆਪਣੀ ਆਵਾਜ਼ ਨਾਲ ਲੱਖਾਂ ਲੋਕਾਂ ਦਾ ਮਨ ਮੋਹ ਲੈਣ ਵਾਲੀ ਲਤਾ ਮੰਗੇਸ਼ਕਰ (92) ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਬੀਤੀ ਸ਼ਾਮ ਸ਼ਿਵਾਜੀ ਪਾਰਕ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਸ਼ਿਵਾਜੀ ਪਾਰਕ 'ਚ ਲਤਾ ਜੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਐੱਨਸੀਪੀ ਮੁਖੀ ਸ਼ਰਦ ਪਵਾਰ, ਮਨਸੇ ਮੁਖੀ ਰਾਜ ਠਾਕਰੇ, ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਸ਼ਾਹਰੁਖ ਖਾਨ ਸਮੇਤ ਕਈ ਸਿਆਸੀ ਅਤੇ ਫਿਲਮੀ ਹਸਤੀਆਂ ਮੌਜੂਦ ਸਨ। ਪ੍ਰਸ਼ੰਸਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਲੰਮੀ ਬਿਮਾਰੀ ਕਾਰਨ ਐਤਵਾਰ (6 ਫਰਵਰੀ) ਨੂੰ ਸਵੇਰੇ 8 ਵਜੇ ਦੇ ਕਰੀਬ ਲਤਾ ਜੀ ਦਾ ਦੇਹਾਂਤ ਹੋ ਗਿਆ। ਕੋਵਿਡ ਦੀ ਲਾਗ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਸੀ। ਲਤਾ ਜੀ ਦੇ ਚਲੇ ਜਾਣ ਕਾਰਨ ਪੂਰਾ ਦੇਸ਼ ਸੋਗ ਵਿੱਚ ਡੁੱਬਿਆ ਹੋਇਆ ਹੈ।
ਇਹ ਵੀ ਪੜ੍ਹੋ:ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਦੋ ਦਿਨਾਂ ਰਾਸ਼ਟਰੀ ਸੋਗ ਦਾ ਐਲਾਨ
ਇਹ ਵੀ ਪੜ੍ਹੋ:ਲਤਾ ਮੰਗੇਸ਼ਕਰ ਨੇ 13 ਸਾਲ ਦੀ ਉਮਰ 'ਚ ਗਾਇਆ ਪਹਿਲਾ ਗੀਤ, ਅਜਿਹਾ ਸੀ ਪਲੇਬੈਕ ਸਿੰਗਰ ਦਾ ਕਰੀਅਰ
ਇਹ ਵੀ ਪੜ੍ਹੋ:ਲਤਾ ਮੰਗੇਸ਼ਕਰ ਦੀ ਹਮੇਸ਼ਾਂ ਯਾਦ ਦਵਾਉਣਗੇ ਇਹ 10 ਗਾਣੇ, ਸੁਣ ਕੇ ਹੰਝੂ ਨਹੀਂ ਰੁਕਣਗੇ