ETV Bharat / sitara

ਕੇ.ਐਸ ਮੱਖਣ ਵਿਵਾਦ 'ਤੇ ਸਿੱਖ ਭਾਈਚਾਰੇ 'ਚ ਰੋਸ਼

author img

By

Published : Oct 5, 2019, 3:27 PM IST

ਪੰਜਾਬੀ ਗਾਇਕ ਕੇ ਐਸ ਮੱਖਣ ਵੱਲੋਂ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰਨ ਦੇ ਚੁੱਕੇ ਇਸ ਕਦਮ ਦਾ ਸਿੱਖ ਭਾਈਚਾਰੇ 'ਚ ਰੋਸ਼ ਪਾਇਆ ਜਾ ਰਿਹਾ ਹੈ। ਦਰਅਸਲ ਲੋਕਾਂ ਦੀ ਆਲੋਚਨਾ ਕਾਰਨ ਕੇ ਐਸ ਮੱਖਣ ਨੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰ ਦਿੱਤੇ। ਗਾਇਕ ਵੱਲੋਂ ਚੁੱਕੇ ਇਸ ਕਦਮ 'ਤੇ ਅੰਮ੍ਰਿਤਸਰ ਤੋਂ ਕਥਾਵਾਚਕ ਹਿੰਮਤ ਸਿੰਘ ਅਤੇ ਸੁਖਮਨੀ ਸੇਵਾ ਸੋਸਾਇਟੀ ਦੇ ਮੈਂਬਰ ਰੇਸ਼ਮ ਸਿੰਘ ਨੇ ਟਿੱਪਣੀ ਕੀਤੀ ਹੈ। ਕੀ ਕਿਹਾ ਹੈ ਉਨ੍ਹਾਂ ਨੇ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ

ਅੰਮ੍ਰਿਤਸਰ: ਪੰਜਾਬੀ ਗਾਇਕ ਕੇ.ਐਸ ਮੱਖਣ ਨੇ ਲੋਕਾਂ ਦੀ ਆਲੋਚਨਾ ਤੋਂ ਤੰਗ ਆ ਕੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰ ਦਿੱਤੇ। ਇਸ ਸਬੰਧੀ ਉਨ੍ਹਾਂ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਸ ਵੀਡੀਓ 'ਚ ਕੇ.ਐਸ ਮੱਖਣ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਿੱਖੀ 'ਤੇ ਭੱਦੀ ਟਿੱਪਣੀ ਕਰ ਰਹੇ ਹਨ ਇਸ ਲਈ ਉਹ ਆਪਣੇ ਕਕਾਰ ਗੁਰਦੁਆਰਾ ਸਾਹਿਬ ਭੇਂਟ ਕਰ ਰਹੇ ਹਨ।

ਹੋਰ ਪੜ੍ਹੋ:ਭਾਈ ਹਰਪ੍ਰੀਤ ਸਿੰਘ ਦੀ ਕੇ.ਐਸ ਮੱਖਣ ਨੂੰ ਸਲਾਹ
ਕੇ ਐਸ ਮੱਖਣ ਵੱਲੋਂ ਚੁੱਕੇ ਇਸ ਕਦਮ 'ਤੇ ਸਿੱਖ ਸੰਗਤਾਂ 'ਚ ਰੋਸ਼ ਨਜ਼ਰ ਆ ਰਿਹਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਥਾਵਾਚਕ ਹਿੰਮਤ ਸਿੰਘ ਨੇ ਕਿਹਾ ਕਿ ਕੇ ਐਸ ਮੱਖਣ ਦੇ ਇਸ ਕਦਮ ਕਾਰਨ ਸਿੱਖਾਂ ਦੇ ਦਿਲ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਕਾਰ ਕੇ ਐਸ ਮੱਖਣ ਨੇ ਭੇਂਟ ਨਹੀਂ ਕੀਤੇ ਬਲਕਿ ਗੁਰੂਸਾਹਿਬ ਨੇ ਆਪ ਇਸ ਤੋਂ ਰੱਖਵਾਏ ਹਨ।

ਵੇਖੋ ਵੀਡੀਓ

ਹੋਰ ਪੜ੍ਹੋ:ਫ਼ਿਲਮ ਲਕਸ਼ਮੀ ਬੌੌਂਬ ਵਿੱਚ ਅਕਸ਼ੇ ਦੀ ਲੁੱਕ ਹੋਵੇਗੀ ਸਭ ਤੋਂ ਹਟਕੇ

ਸੁਖਮਨੀ ਸੇਵਾ ਸੋਸਾਇਟੀ ਦੇ ਮੈਂਬਰ ਰੇਸ਼ਮ ਸਿੰਘ ਨੇ ਕਿਹਾ, "ਇਹ ਕਦਮ ਕੇ ਐਸ ਮੱਖਣ ਦਾ ਨਿੰਦਨਯੋਗ ਹੈ। ਇਸ ਨਾਲ ਹਰ ਇੱਕ ਨੂੰ ਦੁੱਖ ਪਹੁੰਚਿਆ ਹੈ। "
ਜ਼ਿਕਰੇਖ਼ਾਸ ਹੈ ਕਿ ਇਹ ਵਿਵਾਦ ਉਸ ਵੇਲੇ ਚਰਚਾ 'ਚ ਆਇਆ ਜਦੋਂ ਗੁਰਦਾਸ ਮਾਨ ਵਿਵਾਦ 'ਤੇ ਗਾਇਕ ਕੇ.ਐਸ ਮੱਖਣ ਨੇ ਗੁਰਦਾਸ ਮਾਨ ਦਾ ਸਾਥ ਦਿੱਤਾ ਜਿਸ ਤੋਂ ਬਾਅਦ ਕੇ ਐਸ ਮੱਖਣ ਦੀ ਆਲੋਚਨਾ ਹੋਈ। ਗੁਰਦਾਸ ਮਾਨ ਵਿਵਾਦ ਸ਼ੁਰੂ ਤਾਂ ਇੱਕ ਬਿਆਨ ਤੋਂ ਹੋਇਆ ਸੀ ਪਰ ਇਸ ਨੇ ਉਹ ਰੂਪ ਧਾਰਨ ਕਰ ਲਿਆ ਹੈ ਜਿਸ ਨਾਲ ਹਰ ਇੱਕ ਦੀ ਮਾਨਸਿਕਤਾ 'ਤੇ ਗਲਤ ਪ੍ਰਭਾਵ ਪੈ ਰਿਹਾ ਹੈ।

Intro:ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਦੀ ਹਿਮਾਇਤ ਕਰਨ ਤੋਂ ਬਾਅਦ ਕੇ. ਐੱਸ ਮੱਖਣ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਸਨ, ਜਿਸ ਨੂੰ ਲੈ ਕੇ ਉਹ ਕਾਫੀ ਦੁਖੀ ਸਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਆਪਣੇ ਸਿੱਖੀ ਕਕਾਰ ਗੁਰਦੁਆਰਾ ਸਾਹਿਬ ਜਾ ਕੇ ਭੇਟ ਕੀਤੇ ਸਨ। ਸਿੰਗਰ ਕੇ. ਐੱਸ. ਮੱਖਣ ਵੱਲੋਂ ਕਕਾਰ ਤਿਆਗਣ ਤੋਂ ਬਾਦ ਇਹ ਮਾਮਲਾ ਹੋਰ ਭੱਖ ਗਿਆ ਹੈ,ਹੁਣ ਇਸ ਉਪਰ ਸ਼੍ਰੀ ਅੰਮ੍ਰਿਤਸਰ ਵਾਲੇ ਸਿੰਘਾਂ ਨੇ ਕੇ. ਐੱਸ. ਮੱਖਣ 'ਤੇ ਤਿੱਖਾ ਹਮਲਾ ਕੀਤਾ ਹੈ। ਅੰਮ੍ਰਿਤਸਰ ਤੋਂ ਭਾਈ ਰੇਸ਼ਮ ਸਿੰਘ ਜੀ ਸੁਖਮਣੀ ਸੇਵਾ ਵਾਲੇ ,ਉਘੇ ਲੇਖਕ ਅਤੇ ਕਥਾ ਵਾਚਕ ਅਤੇ ਹਿੰਮਤ ਸਿੰੰਘ ਨੇ ਕਿਹਾ ਕਿ ਸਿੰਗਰ ਕੇ.ਐਸ. ਮੱਖਣ ਪਹਿਲਾਂ ਹੀ ਅੰਮ੍ਰਿਤ ਨੂੰ ਭੰਗ ਕਰਨਾ ਚਾਹੁੰਦਾ ਸੀ। Body:ਉਨ੍ਹਾਂ ਕਿਹਾ ਕਿ ਅੰਮ੍ਰਿਤ ਛੱਕ ਕੇ ਵੀ ਕੇ. ਐੱਸ. ਮੱਖਣ ਨੇ ਕਈ ਗਲਤੀਆਂ ਕੀਤੀਆਂ ਹਨ।
ਉੱਥੇ ਹੀ ਉਹਨਾਂ ਕਿਹਾ ਕਿ ਮੱਖਣ ਨੇ ਕਕਾਰ ਤਿਆਗੇ ਨਹੀਂ,ਗੁਰੂ ਸਾਹਿਬ ਨੇ ਉਸ ਕੋਲੋਂ ਆਪਣੇ ਕਕਾਰ ਵਾਪਿਸ ਲੈ ਲੈ ਹਨ,ਕਿਉ ਕਿ ਇਹੋ ਜਿਹਾ ਸਿੱਖ ਗੁਰੂ ਨੂੰ ਪਸੰਧ ਨਹੀਂ।ਸਿੰਘਾਂ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸਿੱਖ ਤਾਂ ਸੀਸ ਦੇ ਕੇ ਵੀ ਆਪਣੀ ਸਿੱਖੀ ਨਹੀਂ ਛੱਡਦੇ ਹਨ। ਉਥੇ ਹੀ ਗੁਰਦਾਸ ਮਾਨ ਦੇ ਮੁੱਦੇ 'ਤੇ ਵੀ ਸਿੰਘਾਂ ਨੇ ਕਿਹਾ ਕਿ ਗੁਰਦਾਸ ਮਾਨ ਅਤੇ ਕੇ. ਐੱਸ. ਮੱਖਣ ਨੇ ਆਪਣੀ ਹੈਸੀਅਤ ਦਿਖਾ ਦਿੱਤੀ ਹੈ।
Conclusion:ਜ਼ਿਕਰਯੋਗ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਦੀ ਹਿਮਾਇਤ ਕਰਨ ਤੋਂ ਬਾਅਦ ਕੇ. ਐੱਸ ਮੱਖਣ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਸਨ, ਜਿਸ ਨੂੰ ਲੈ ਕੇ ਉਹ ਕਾਫੀ ਦੁਖੀ ਸਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਆਪਣੇ ਸਿੱਖੀ ਕਕਾਰ ਗੁਰਦੁਆਰਾ ਸਾਹਿਬ ਜਾ ਕੇ ਭੇਟ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜੇ ਮੈਂ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਂ ਨੁਕਸਾਨ ਕਰਨ ਦੇ ਵੀ ਹੱਕ 'ਚ ਨਹੀਂ ਹਾਂ।
ਦੱਸਣਯੋਗ ਹੈ ਕਿ ਕੇ. ਐੱਸ. ਮੱਖਣ ਨੇ ਕਿਹਾ ਸੀ ਕਿ ਪੰਜਾਬੀ ਕੌਮ ਪੰਜਾਬੀ ਨਾਲ ਨਾ ਲੜੇ। ਸਾਡੇ ਕੁਝ ਸਿੱਖ ਪ੍ਰਚਾਰਕਾਂ ਨੇ ਪੰਜਾਬੀ ਮਾਂ ਬੋਲੀ ਦੇ ਵਿਵਾਦ ਨੂੰ ਸਿੱਧਾ ਸਿੱਖੀ ਨਾਲ ਜੋੜ ਲਿਆ। ਜੇਕਰ ਮੈਂ ਕੁਝ ਬੋਲਦਾ ਹਾਂ ਤਾਂ ਕੁਝ ਲੋਕ ਸਿੱਧਾ ਮੇਰੀ ਸਿੱਖੀ 'ਤੇ ਸਵਾਲ ਖੜ੍ਹੇ ਕਰਦੇ ਹਨ।

ਬਾਈਟ :- ਭਾਈ ਰੇਸ਼ਮ ਸਿੰਘ (ਸੁਖਮਣੀ ਸੇਵਾ ਵਾਲੇ)

ਬਾਈਟ :- ਹਿੰਮਤ ਸਿੰਘ (ਗੁਰੂ ਕਾ ਸਿੰਘ)
ETV Bharat Logo

Copyright © 2024 Ushodaya Enterprises Pvt. Ltd., All Rights Reserved.