ਹੈਦਰਾਬਾਦ: ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਆਪਣਾ ਪਹਿਲਾ ਕ੍ਰਿਸਮਸ ਡੇ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਸਹੁਰੇ ਘਰ ਮਨਾਇਆ। ਇਸ ਮੌਕੇ ਘਰ 'ਚ ਕਈ ਦੋਸਤ ਅਤੇ ਰਿਸ਼ਤੇਦਾਰ ਵੀ ਮੌਜੂਦ ਸਨ। ਕੈਟਰੀਨਾ ਅਤੇ ਵਿੱਕੀ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਕ੍ਰਿਸਮਸ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਅਤੇ ਵਿੱਕੀ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ।
ਕੈਟਰੀਨਾ ਅਤੇ ਵਿੱਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕ੍ਰਿਸਮਸ ਡੇ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਕੈਟਰੀਨਾ ਆਪਣੇ ਪਤੀ ਵਿੱਕੀ ਕੌਸ਼ਲ ਨੂੰ ਘੁੱਟ ਕੇ ਜੱਫੀ ਪਾ ਰਹੀ ਹੈ ਅਤੇ ਇਸ ਦੌਰਾਨ ਦੋਵਾਂ ਦੇ ਚਿਹਰਿਆਂ 'ਤੇ ਪਿਆਰ ਭਰੀ ਮੁਸਕਰਾਹਟ ਨਜ਼ਰ ਆ ਰਹੀ ਹੈ।
ਤਸਵੀਰ 'ਚ ਇਹ ਜੋੜਾ ਦੋਸਤਾਂ ਨਾਲ ਸੈਲੀਬ੍ਰੇਟ ਕਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਕੈਟਰੀਨਾ ਦੀ ਛੋਟੀ ਭੈਣ ਇਜ਼ਾਬੇਲ ਨੇ ਵੀ ਆਪਣੀ ਭੈਣ ਦੀ ਯਾਦ 'ਚ ਇੰਸਟਾਗ੍ਰਾਮ 'ਤੇ ਬੀਤੇ ਕ੍ਰਿਸਮਿਸ ਵਾਲੇ ਦਿਨ ਦੀ ਤਸਵੀਰ ਸ਼ੇਅਰ ਕਰਕੇ ਜੀਜਾ ਵਿੱਕੀ ਕੌਸ਼ਲ ਅਤੇ ਦੀਦੀ ਕੈਟਰੀਨਾ ਕੈਫ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ।
ਦੱਸ ਦੇਈਏ ਕਿ ਵਿੱਕੀ-ਕੈਟਰੀਨਾ ਨੇ ਵੀ ਇਸ ਮੌਕੇ 'ਤੇ ਆਪਣੇ ਨਵੇਂ ਘਰ 'ਚ ਕ੍ਰਿਸਮਸ ਟ੍ਰੀ ਨੂੰ ਸਜਾਇਆ ਅਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ। ਵਿੱਕੀ-ਕੈਟਰੀਨਾ ਨੇ ਵੀ ਆਪਣੇ ਘਰ ਦੋਸਤਾਂ ਅਤੇ ਪਰਿਵਾਰ ਨਾਲ ਕ੍ਰਿਸਮਸ 'ਤੇ ਡਿਨਰ ਕੀਤਾ।
ਇਹ ਵੀ ਪੜ੍ਹੋ: ਇਸ ਸਾਉਥ ਅਦਾਕਾਰਾ ਨੇ ਬੈੱਡਰੂਮ ਵੀਡੀਓ ਨਾਲ ਮਚਾਈ ਸੀ ਹਲਚਲ, ਦੇਖੋ ਤਸਵੀਰਾਂ