ਚੰਡੀਗੜ੍ਹ: 29 ਨਵੰਬਰ ਨੂੰ ਸਿਨੇਮਾ ਘਰਾਂ 'ਚ ਰੀਲੀਜ਼ ਹੋਣ ਵਾਲੀ ਫ਼ਿਲਮ 'ਗਿੱਦੜ ਸਿੰਘੀ' ਦਾ ਗੀਤ 'ਕਿੰਨੀ ਸੌਹਨੀ' ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਗੀਤ ਨੂੰ ਅਵਾਜ਼ ਜੋਰਡਨ ਸੰਧੂ ਨੇ ਦਿੱਤੀ ਹੈ। ਕਪਤਾਨ ਵੱਲੋਂ ਲਿੱਖੇ ਇਸ ਗੀਤ ਨੂੰ ਦੇਸੀ ਕਰੀਊ ਨੇ ਆਪਣੇ ਸੰਗੀਤ ਦੇ ਨਾਲ ਸ਼ਿੰਘਾਰਿਆ ਹੈ।
- " class="align-text-top noRightClick twitterSection" data="
">
ਗੀਤ ਦੀ ਵੀਡੀਓ ਦੇ ਵਿੱਚ ਜੋਰਡਨ ਸੰਧੂ, ਰੁਬੀਨਾ ਬਾਜਵਾ, ਰਵਿੰਦਰ ਗਰੇਵਾਲ, ਕਰਨ ਮੇਹਤਾ, ਸਾਨਵੀ ਧਿਮਾਨ ਵਰਗੇ ਕਲਾਕਾਰ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਰੁਬੀਨਾ ਬਾਜਵਾ ਦੀ ਲੁੱਕ ਬਹੁਤ ਹੀ ਵਧੀਆ ਹੈ। ਗੀਤ 'ਚ ਜੋਰਡਨ ਸੰਧੂ ਅਤੇ ਰੁਬੀਨਾ ਬਾਜਵਾ ਦੀ ਕੈਮਿਸਟਰੀ ਕਮਾਲ ਦੀ ਹੈ।
ਜ਼ਿਕਰਯੋਗ ਹੈ ਜੋਰਡਨ ਸੰਧੂ ਦੀ ਇਹ 2019 ਦੀ 5 ਵੀਂ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਦੋ ਦੂਨੀ ਪੰਜ, ਕਾਕੇ ਦਾ ਵਿਆਹ, ਕਾਲਾ ਸ਼ਾਹ ਕਾਲਾ ਅਤੇ ਜੱਦੀ ਸਰਦਾਰ 'ਚ ਨਜ਼ਰ ਆ ਚੁੱਕੇ ਹਨ। ਗੀਤ ਕਿੰਨੀ ਸੋਹਨੀ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।