ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਇੱਕ ਬੱਚੇ ਦੇ ਨਾਲ ਤਸਵੀਰ ਜਨਤਕ ਕੀਤੀ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ , " ਮੇਰਾ ਪਿਆਰਾ ਜਿਹਾ ਯੈਂਕੀ ਫ਼ੈਨ ਮੋਕਸ਼ਿਲ ਅਤੇ ਮੈ ਇਸਦੀ ਕਿਊਟਨੈਸ ਦਾ ਫ਼ੈਨ ਹੋ ਗਿਆ ਹਾਂ।"
- View this post on Instagram
My little Yankee fan Mokshil ❤️ & I became his fan too 😍 he is damn cute 😘😘
">
ਦੱਸਣਯੋਗ ਹੈ ਕਿ ਇਹ ਤਸਵੀਰ ਇੰਨੀ ਪਿਆਰੀ ਹੈ ਕਿ ਇਹ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ।
ਆਪਣੇ ਫ਼ੈਨ ਨਾਲ ਤਸਵੀਰ ਸਾਂਝੀ ਕਰਕੇ ਜੱਸੀ ਗਿੱਲ ਨੇ ਆਪਣੇ ਫ਼ੈਨਜ਼ ਦੇ ਦਿਲਾਂ ਵਿੱਚ ਇਜ਼ਤ ਤਾਂ ਕਮਾਈ ਹੀ ਹੈ ਪਰ ਜੱਸੀ ਗਿੱਲ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਹਨ ਜਿਨਾਂ ਨੇ ਆਪਣੇ ਫੈਨਜ਼ ਲਈ ਬਹੁਤ ਕੁਝ ਕੀਤਾ ਹੈ। ਕੁਝ ਸਾਲ ਪਹਿਲਾਂ ਕਲਾਕਾਰ ਸ਼ੈਰੀ ਮਾਨ ਆਪਣੇ ਫ਼ੈਨ ਦੇ ਵਿਆਹ 'ਤੇ ਉਸ ਨੂੰ ਮਿਲਣ ਚੱਲ ਗਏ ਸਨ। ਇਸ ਪਲ ਦੀ ਵੀਡੀਓ ਉਸ ਵੇਲੇ ਵਾਇਰਲ ਹੋਈ ਸੀ।