ਚੰਡੀਗੜ੍ਹ: ਅਦਾਕਾਰਾ ਵਾਣੀ ਕਪੂਰ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ, ਉਥੇ ਹੀ ਈਟੀਵੀ ਭਾਰਤ ਵੱਲੋਂ ਵੀ ਵਾਣੀ ਕਪੂਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਇਹ ਵੀ ਪੜੋ: ਜਨਮ ਦਿਨ ਮੁਬਾਰਕ ਗੌਹਰ ਖ਼ਾਨ
ਦੱਸ ਦਈਏ ਕਿ ਵਾਣੀ ਕਪੂਰ ਨੇ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਵਾਈ ਨੇ ਆਪਣੀ ਫ਼ਿਲਮ ਸਫ਼ਰ ਦੀ ਸ਼ੁਰੂਆਤ 2013 ਦੀ ਰੋਮਾਂਟਿਕ ਕਾਮੇਡੀ ਸ਼ੁੱਧ ਦੇਸੀ ਰੋਮਾਂਸ ਨਾਲ ਕੀਤੀ ਸੀ।
ਵਾਣੀ ਕਪੂਰ ਨੇ ਅਦਾਕਾਰੀ ਤੋਂ ਪਹਿਲਾਂ ਆਈ.ਟੀ.ਸੀ. ਹੋਟਲ ਲਈ ਕੰਮ ਵੀ ਕੀਤਾ ਹੈ। ਵਾਣੀ ਨੂੰ 59ਵੇਂ ਫਿਲਮਫੇਅਰ ਅਵਾਰਡਾਂ ਵਿੱਚ ਸਰਬੋਤਮ ਮਹਿਲਾ ਡੈਬਿਊ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਵਾਣੀ ਕਪੂਰ ਹੁਣ ਤਕ ਬਹੁਤ ਸਾਰੀਆਂ ਫਿਲਮਾਂ ਵਿੱਚ ਅਦਾਕਾਰੀ ਕਰ ਆਪਣੇ ਜਲਵੇ ਦਿਖਾ ਚੁੱਕੀ ਹੈ।