ਚੰਡੀਗੜ੍ਹ:ਹਾਰਡੀ ਸੰਧੂ ਦਾ ਜਨਮ 6 ਸਤੰਬਰ 1986 ਨੂੰ ਪਟਿਆਲਾ (Patiala) ਵਿੱਚ ਹੋਇਆ। ਹਾਰਡੀ ਸੰਧੂ ਦਾ ਅਸਲੀ ਨਾਂ ਹਰਦਵਿੰਦਰ ਸਿੰਘ ਸੰਧੂ ਹੈ। ਉਸਦਾ ਉਪਨਾਮ ਹਾਰਡੀ ਸੰਧੂ ਹੈ। ਹਾਰਡੀ ਸੰਧੂ ਹੁਣ 35 ਸਾਲਾ ਦੇ ਹੋ ਗਏ ਹਨ।ਹਾਰਡੀ ਸੰਧੂ ਦਾ ਪਹਿਲਾ ਗੀਤ ਟਕੀਲਾ ਸ਼ਾਟ ਸੀ ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।ਇਸ ਗੀਤ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਹੈ।
ਹਾਰਡੀ ਸੰਧੂ ਦੇ ਫੇਸਬੁੱਕ 'ਤੇ ਉਸ ਦੇ 2.6 ਮਿਲੀਅਨ ਫਾਲੋਅਰਜ਼ (Followers) ਹਨ ਅਤੇ ਉਸਦੇ ਇੰਸਟਾਗ੍ਰਾਮ 'ਤੇ 2.9 ਮਿਲੀਅਨ ਫਾਲੋਅਰਜ਼ ਹਨ। ਟਵਿੱਟਰ 'ਤੇ 43.9K ਫਾਲੋਅਰਜ਼ ਹਨ ਹਨ।
ਹਾਰਡੀ ਸੰਧੂ ਨੂੰ ਗੀਤ ਟਕੀਲਾ ਸ਼ਾਟ, ਪਹਿਲੀ ਗੋਲੀ, ਕੁੜੀ ਤੂੰ ਪਟਾਕਾ, ਆਸ਼ਕੀ ਤੇ ਲੋਨ, ਸੋਚ , ਜੋਕਰ , ਸਾਹ , ਨਾ ਜੀ ਨਾ, ਹਾਰਨ ਬਲੋ , ਬੈਕਬੋਨ, ਯਾਰ ਨੀ ਮਿਲਿਆ, ਨਾਹ ਆਦਿ ਗੀਤਾਂ ਨਾਲ ਉਸ ਨੂੰ ਸੰਗੀਤ ਇੰਡਸਟਰੀ ਵਿਚ ਪਹਿਚਾਣ ਮਿਲੀ। ਹਾਰਡੀ ਸੰਧੂ ਨੇ ਯਾਰਾ ਦਾ ਕੈਚੱਪ ਅਤੇ ਮੇਰਾ ਮਾਹੀ ਐਨ ਆਰ ਆਈ ਆਦਿ ਫਿਲਮ ਵਿਚ ਕੰਮ ਕੀਤਾ ਅਤੇ ਫਿਲਮ ਇੰਡਸਟਰੀ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।