ਲੁਧਿਆਣਾ: ਸ਼ਹਿਰ ਦੇ ਦੋਰਾਹਾ ਇਲਾਕੇ ਵਿੱਚ ਹੈਵੇਨਲੀ ਪੈਲੇਸ ਦੇ ਵਿੱਚ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਇੰਡੀਅਨ ਆਇਡਲ ਸੰਗੀਤ ਅਕੈਡਮੀ ਦੁਆਰਾ ਕੀਤਾ ਗਿਆ। ਇਸ ਸਮਾਰੋਹ ਦੇ ਵਿੱਚ ਸਾਰੇ ਹੀ ਮਹਿਮਾਨਾਂ ਨੇ ਪੁਰਾਣੇ ਗੀਤਾਂ ਦਾ ਆਨੰਦ ਮਾਣਿਆ।
ਜਾਣਕਾਰੀ ਦਿੰਦਿਆਂ ਹੋਇਆ ਸੰਸਥਾ ਦੇ ਜਨਰਲ ਮੈਨੇਜਰ ਹੇਮੰਤ ਜੁਨੇਜਾ ਨੇ ਦੱਸਿਆ ਕਿ ਸੰਸਥਾ ਪਿਛਲੇ 23 ਸਾਲਾਂ ਤੋਂ ਮਨੁੱਖਤਾ ਦੀ ਸੇਵਾ,ਮਿਲਵਰਤਨ, ਆਪਸੀ ਭਾਈਚਾਰਕ ਪੈਦਾ ਕਰਦੀ ਆ ਰਹੀ ਹੈ।ਇਸ ਤੋਂ ਇਲਾਵਾ ਸਲੱਮ ਏਰੀਏ ਵਿੱਚ ਲੋਕਾਂ ਲਈ ਮੁਫ਼ਤ ਮੈਡੀਕਲ ਸਹੂਲਤਾਂ ਅਤੇ ਮੁਫ਼ਤ ਦਵਾਈਆਂ ਦਾ ਵੀ ਪ੍ਰਬੰਧ ਕਰਦੀ ਹੈ। ਸੀਨੀਅਰ ਸਿਟੀਜਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੁਆਰਾ ਜਿੱਥੇ ਇੱਕ ਪਾਸੇ ਮਨੋਰੰਜਨ ਹੁੰਦਾ ਹੈ ਦੂਜੇ ਪਾਸੇ ਸਾਨੂੰ ਇਸ ਸੰਸਥਾ ਨਾਲ ਜੁੜ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ।