ਚੰਡੀਗੜ੍ਹ: ਪੰਜਾਬ ਦੇ ਲੋਕ ਇਸ ਵੇਲੇ ਹੜ੍ਹ ਨਾਲ ਆਈਆਂ ਮੁਸੀਬਤਾਂ ਦੇ ਨਾਲ ਲੜ ਰਹੇ ਹਨ। ਇਸ ਮੁਸੀਬਤ 'ਚ ਕਈ ਸਮਾਜ ਸੇਵੀ ਸੰਸਥਾਵਾਂ ਮਦਦ ਕਰ ਰਹੀਆਂ ਹਨ। ਮਨੋਰੰਜਨ ਜਗਤ ਦੀਆਂ ਵੀ ਕਈ ਹਸਤੀਆਂ ਲੋਕਾਂ ਦੀ ਮਦਦ ਕਰ ਰਹੀਆਂ ਹਨ। ਇਸ ਸੂਚੀ ਵਿੱਚ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਗਿੱਪੀ ਗਰੇਵਾਲ ਦਾ ਨਾਂਅ ਵੀ ਸ਼ਾਮਲ ਹੈ।
- " class="align-text-top noRightClick twitterSection" data="
">
ਕਾਬਿਲ-ਏ-ਗੌਰ ਹੈ ਕਿ ਗਿੱਪੀ ਗਰੇਵਾਲ ਨੇ ਹੜ੍ਹ ਪੀੜਤਾਂ ਲਈ ਕੁਝ ਰਾਸ਼ੀ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਨੂੰ ਦਾਨ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਇਹ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਗਿੱਪੀ ਲਿਖਦੇ ਹਨ, "ਬੇਸ਼ੱਕ ਕੁਦਰਤ ਦੇ ਕਹਿਰ ਅੱਗੇ ਸਾਡਾ ਜ਼ੋਰ ਤਾਂ ਨਹੀਂ ਚੱਲਦਾ ਪਰ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਮੁਸੀਬਤ ਦੀ ਘੜੀ ‘ਚ ਆਖਿਰ ਕੁਦਰਤ ਦਾ ਬਣਾਇਆ ਬੰਦਾ ਹੀ ਬੰਦੇ ਦੇ ਕੰਮ ਆਂਉਦਾ ਹੈ।"
ਇਸ ਤੋਂ ਇਲਾਵਾ ਗਿੱਪੀ ਨੇ ਆਪਣੇ ਪੋਸਟ 'ਚ ਖ਼ਾਲਸਾ ਏਡ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ 'ਚ ਮੁਸੀਬਤ ਆ ਜਾਵੇ। ਇਹ ਸੰਸਥਾ ਹਰ ਇੱਕ ਦੀ ਮਦਦ ਕਰਦੀ ਹੈ। ਜ਼ਿਕਰ-ਏ-ਖ਼ਾਸ ਹੈ ਕਿ ਜੁਲਾਈ ਮਹੀਨੇ ਰਿਲੀਜ਼ ਹੋਈ ਗਿੱਪੀ ਦੀ ਫ਼ਿਲਮ 'ਅਰਦਾਸ ਕਰਾਂ' ਨੇ ਕਈ ਰਿਕਾਰਡ ਤੋੜੇ ਹਨ।