ਚੰਡੀਗੜ੍ਹ: ਫੈਸ਼ਨ ਅਤੇ ਸਿਨੇਮਾ ਹਮੇਸ਼ਾ ਨਾਲ ਨਾਲ ਚੱਲਦੇ ਹਨ। ਬਹੁਤ ਸਾਰੇ ਟੈਲੀਵਿਜ਼ਨ ਅਤੇ ਸਿਨੇਮਾ ਸੇਲਿਬ੍ਰਿਟੀ ਅਦਾਕਾਰੀ ਚ ਸਫਲਤਾ ਤੋਂ ਬਾਅਦ ਫੈਸ਼ਨ ਸੰਸਾਰ ਵਿੱਚ ਆਪਣੇ ਕਦਮ ਰੱਖੇ। ਇੱਕ ਹੋਰ ਪ੍ਰਸਿੱਧ ਨਾਮ ਜੋ ਇਸ ਲਿਸਟ ਵਿੱਚ ਸ਼ਾਮਿਲ ਹੋਇਆ ਹੈ ਉਹ ਹੈ ਗੌਹਰ ਖਾਨ। ਉਹਨਾਂ ਨੇ ਆਪਣਾ ਇੱਕ ਕਪੜਿਆਂ ਦਾ ਬ੍ਰਾਂਡ ਗੌਰਜ਼ੀਓਸ ਲੌਂਚ ਕੀਤਾ। ਹਾਲ ਹੀ ਵਿੱਚ ਉਹਨਾਂ ਨੇ ਲਗਜ਼ਰੀ ਪ੍ਰਦਰਸ਼ਨੀ - ਦਿ ਇੰਡੀਅਨ ਬ੍ਰਾਇਡ ਵਿੱਚ ਆਪਣੀ ਕਪੜਿਆਂ ਦੀ ਇੱਕ ਹੋਰ ਬ੍ਰਾਂਡ ਨੂੰ ਲੌਂਚ ਕੀਤਾ।
![ਫ਼ੋਟੋ](https://etvbharatimages.akamaized.net/etvbharat/prod-images/4371339_g1.jpg)
ਗੌਹਰ ਖਾਨ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਮੋਡਲਿੰਗ ਤੋਂ ਬਾਅਦ ਯਸ਼ ਰਾਜ ਫਿਲਮਸ ਨਾਲ ਫਿਲਮ 'ਰਾਕੇਟ ਸਿੰਘ-ਸੇਲਜ਼ਮੈਨ ਆਫ ਦਿ ਯੀਅਰ' ਨਾਲ ਕੀਤੀ। ਇਹਨਾ ਨੇ ਆਪਣੇ ਕਰਿਅਰ ਦੀ ਸ਼ੁਰੂਆਤ 2009 ਤੋਂ ਕੀਤੀ ਅਤੇ ਉਸਤੋਂ ਬਾਅਦ, ਇਹਨਾਂ ਨੇ ਕਈ ਫ਼ਿਲਮਾਂ ਜਿਵੇਂ 'ਗੇਮ(2011), ਇਸ਼ਕ਼ਜ਼ਾਦੇ(2012), ਫੀਵਰ(2016), ਬਦਰੀਨਾਥ ਕੀ ਦੁਲਹਨੀਆ(2017) ਅਤੇ ਬੇਗਮ ਜਾਨ(2017) ਆਦਿ ਹਨ। ਬਾਲੀਵੁੱਡ ਅਤੇ ਫੈਸ਼ਨ ਇੰਡਸਟਰੀ ਤੋਂ ਅਲਾਵਾ ਇਹਨਾਂ ਦੇ ਨਾਮ ਕਈ ਉਪਲਬੱਧੀਆਂ ਹਨ।
ਇਸ ਮੌਕੇ ਤੇ ਗੌਹਰ ਖਾਨ ਨੇ ਕਿਹਾ, "ਮੈਂਨੂੰ ਹਮੇਸ਼ਾ ਤੋਂ ਹੀ ਫੈਸ਼ਨ ਨਾਲ ਬਹੁਤ ਪਿਆਰ ਰਿਹਾ ਹੈ। ਮੈਂ ਇਹ ਫੈਸ਼ਨ ਬ੍ਰਾਂਡ ਉਹਨਾਂ ਔਰਤਾਂ ਲਈ ਲੌਂਚ ਕੀਤਾ ਹੈ ਜੋ ਆਪਣੇ ਹੱਕ ਲਈ ਖੜਨ ਨੂੰ ਤਿਆਰ ਹਨ। ਇਹ ਮੇਰਾ ਇੱਕ ਹਿੱਸਾ ਹੈ ਅਤੇ ਮੈਂ ਦੂਸਰੀਆਂ ਔਰਤਾਂ ਨੂੰ ਆਪਣੇ ਸਪਨੇ ਪੂਰੇ ਕਰਨ ਲਈ ਪ੍ਰੋਸਾਹਿਤ ਕਰਨਾ ਚਾਹੁੰਦੀ ਹਾਂ। ਮੈਂ ਉਹਨਾਂ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਹਮੇਸ਼ਾ ਉਹਨਾਂ ਨਾਲ ਹਾਂ ਅਤੇ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਕੁਝ ਕਮਾਲ ਕਰਾਂਗੇ।" ਇਹ ਪੂਰੀ ਪ੍ਰਦਰਸ਼ਨੀ ਬਹੁਤ ਹੀ ਸਫਲ ਰਹੀ।