ਹੈਦਰਾਬਾਦ: ਗੈਰੀ ਸੰਧੂ ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਰਹਿੰਦੇ ਹਨ। ਗੈਰੀ ਉਨ੍ਹਾਂ ਕਲਾਕਾਰਾਂ 'ਚੋਂ ਇਕ ਹਨ ਜੋ ਆਪਣੀ ਹਾਜ਼ਰੀ ਨਾਲ ਸਭ ਦੇ ਚਿਹਰੇ 'ਤੇ ਖ਼ੁਸ਼ੀ ਲਿਆ ਦਿੰਦੇ ਹਨ। ਜਦੋਂ ਉਹ ਸਟੇਜ 'ਤੇ ਆਉਦੇ ਹਨ ਤਾਂ ਦਰਸ਼ਕ ਉਨ੍ਹਾਂ ਦੇ ਨਾਲ ਜੁੜ ਜਾਂਦੇ ਹਨ। ਉਹ ਆਪਣੀ ਗਾਇਕੀ ਦੇ ਹੀ ਨਹੀਂ ਸਗੋਂ ਆਪਣੀਆਂ ਗੱਲਾਂ ਨਾਲ ਵੀ ਲੋਕਾਂ ਨੂੰ ਮੋਹ ਲੈਂਦੇ ਹਨ।
ਅੱਜ ਗੈਰੀ ਸੰਧੂ ਨੇ ਪਹਿਲੀ ਵਾਰ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਗੈਰੀ ਸੰਧੂ ਨੇ ਪਹਿਲੀ ਵਾਰ ਆਪਣੇ ਪੁੱਤਰ ਅਵਤਾਰ ਸੰਧੂ ਨੂੰ ਦਿਖਾਇਆ ਹੈ। ਇਸ ਵੀਡੀਓ ਦੀ ਕੈਪਸ਼ਨ ’ਚ ਗੈਰੀ ਲਿਖਦੇ ਹਨ, ‘ਮੇਰਾ ਮੁੰਡਾ, ਹਾਂ ਜੀ ਬਿਲਕੁਲ ਸਹੀ ਮੇਰਾ ਪੁੱਤਰ, ਅਵਤਾਰ ਸੰਧੂ।’
- " class="align-text-top noRightClick twitterSection" data="
">
ਦੱਸ ਦੇਈਏ ਕਿ ਗੈਰੀ ਸੰਧੂ ਦੀ ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕੇ ਹਨ। ਇਸ ਵੀਡੀਓ ਹੇਠਾਂ ਜੈਜ਼ੀ ਬੀ, ਜੱਸੀ ਗਿੱਲ, ਜਗਦੀਪ ਸਿੱਧੂ, ਗਿੱਪੀ ਗਰੇਵਾਲ, ਅਰਜਣ ਢਿੱਲੋਂ, ਹੈਪੀ ਰਾਏਕੋਟੀ, ਮਿਸ ਪੂਜਾ, ਕਰਨ ਔਜਲਾ, ਸ਼ੈਰੀ ਮਾਨ, ਜੀ ਖ਼ਾਨ, ਜੇ ਸਟੈਟਿਕ, ਸਰਤਾਜ ਵਿਰਕ, ਮਨਪ੍ਰੀਤ ਤੂਰ ਤੇ ਗੁਰਨੀਤ ਦੋਸਾਂਝ ਨੇ ਕੁਮੈਂਟ ਕਰਕੇ ਗੈਰੀ ਸੰਧੂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਰੂਸ ਅਤੇ ਯੂਕਰੇਨ ਸੰਕਟ: 'ਟਾਈਟੈਨਿਕ' ਫੇਮ ਲਿਓਨਾਰਡੋ ਡੀਕੈਪਰੀਓ ਨੇ ਯੂਕਰੇਨ ਨੂੰ ਦਿੱਤੇ 1 ਕਰੋੜ ਡਾਲਰ