ਚੰਡੀਗੜ੍ਹ :ਪੰਜਾਬੀ ਗਾਇਕ ਗੈਰੀ ਸੰਧੂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਲਾਈਟਮੇਨ ਦੀ ਭੂਮਿਕਾ ਨਿਭਾਉਂਦੇ ਹੋਏ ਵੇਖਾਈ ਦੇ ਰਹੇ ਹਨ। ਇਸ ਵੀਡੀਓ 'ਚ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਡਾਂਸ ਕਰ ਰਹੇ ਹਨ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੈਰੀ ਸੰਧੂ ਨੇ ਲਿਖਿਆ," ਕਦੀ ਕਦਾਈ ਅਸੀਂ ਲਾਈਟ ਬੌਆਏ ਦਾ ਕੰਮ ਵੀ ਆਪ ਹੀ ਕਰ ਲਈ ਦਾ ਹੈ।"
ਇਸ ਵੀਡੀਓ ਨੂੰ ਵੇਖ ਕੇ ਪ੍ਰਤੀਤ ਹੋ ਰਿਹਾ ਹੈ ਕਿ ਬਹੁਤ ਜਲਦ ਗੈਰੀ ਸੰਧੂ ਦਾ ਡੂਏਟ ਗੁਰਲੇਜ਼ ਅਖ਼ਤਰ ਨਾਲ ਆਉਣ ਵਾਲਾ ਹੈ।
- " class="align-text-top noRightClick twitterSection" data="
">