ਭੋਪਾਲ: ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਉਂਝ ਤਾਂ ਸੁਰਖੀਆਂ 'ਚ ਹਮੇਸ਼ਾ ਆਪਣੀ ਖੂਬਸੂਰਤੀ ਅਤੇ ਐਕਟਿੰਗ ਨੂੰ ਲੈ ਕੇ ਰਹਿੰਦੀ ਹੈ। ਪਰ ਇਸ ਵਾਰ ਉਹ ਆਪਣੇ ਦਿੱਤੇ ਇੱਕ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਫਸ ਗਈ ਹੈ। ਸ਼ਵੇਤਾ ਤਿਵਾਰੀ ਨੇ ਭੋਪਾਲ 'ਚ ਭਗਵਾਨ ਨੂੰ ਲੈ ਕੇ ਇਤਰਾਜਯੋਗ ਬਿਆਨ ਦਿੱਤਾ ਹੈ, ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸ਼ਵੇਤਾ ਦੇ ਖਿਲਾਫ਼ ਕਾਰਵਾਈ ਦਾ ਆਦੇਸ਼ ਦਿੱਤਾ ਹੈ।
ਜਾਣੋ ਪੂਰਾ ਮਾਮਲਾ
ਅਭਿਨੇਤਰੀ ਸ਼ਵੇਤਾ ਤਿਵਾਰੀ ਬੁੱਧਵਾਰ ਨੂੰ ਭੋਪਾਲ 'ਚ ਪ੍ਰੈੱਸ ਕਾਨਫਰੰਸ ਦੌਰਾਨ ਅਪਮਾਨਜਨਕ ਬਿਆਨ ਦੇਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਈ ਸੀ। ਅਭਿਨੇਤਰੀ ਸ਼ਵੇਤਾ ਤਿਵਾਰੀ ਦੇ ਖਿਲਾਫ਼ ਭੋਪਾਲ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ। ਸ਼ਵੇਤਾ ਨੇ ਕਿ ਇੱਕ ਵੈੱਬ ਸੀਰੀਜ਼ ਦੇ ਲਾਂਚ ਈਵੈਂਟ ਦੌਰਾਨ ਕਿਹਾ ਕਿ 'ਰੱਬ' ਨੇ ਉਸ ਦੀ ਬ੍ਰਾ ਦਾ ਆਕਾਰ ਲਿਆ ਹੈ।
-
Boycott her Web series howcdare and who hive them permission to Malayn hindustan...#ShwetaTiwari boycott her show https://t.co/HGVoaBvtYG
— Leema naik (@LeemaNaik) January 27, 2022 " class="align-text-top noRightClick twitterSection" data="
">Boycott her Web series howcdare and who hive them permission to Malayn hindustan...#ShwetaTiwari boycott her show https://t.co/HGVoaBvtYG
— Leema naik (@LeemaNaik) January 27, 2022Boycott her Web series howcdare and who hive them permission to Malayn hindustan...#ShwetaTiwari boycott her show https://t.co/HGVoaBvtYG
— Leema naik (@LeemaNaik) January 27, 2022
ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਭੋਪਾਲ 'ਚ ਭਗਵਾਨ ਬਾਰੇ ਇਤਰਾਜ਼ਯੋਗ ਬਿਆਨ ਦੇਣ 'ਤੇ ਅਦਾਕਾਰਾ ਖਿਲਾਫ ਕਾਰਵਾਈ ਦਾ ਹੁਕਮ ਦਿੱਤਾ ਸੀ। ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਬਹੁਤ ਇਤਰਾਜ਼ਯੋਗ ਹੈ ਅਤੇ ਹਿੰਦੂ ਦੇਵਤਿਆਂ ਦਾ ਅਪਮਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸਨੇ ਭੋਪਾਲ ਦੇ ਪੁਲਿਸ ਕਮਿਸ਼ਨਰ ਮਕਰੰਦ ਦੇਉਸਕਰ ਨੂੰ ਤੱਥਾਂ ਅਤੇ ਸੰਦਰਭ ਦੀ ਜਾਂਚ ਕਰਨ ਅਤੇ 24 ਘੰਟਿਆਂ ਵਿੱਚ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਸਨ।
ਸ਼ਵੇਤਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਬਾਰੇ ਇੱਕ ਪ੍ਰੈਸ ਕਾਨਫਰੰਸ ਲਈ ਭੋਪਾਲ ਗਈ ਸੀ ਜਿਸ ਵਿੱਚ ਰੋਹਿਤ ਰਾਏ, ਦਿਗਾਂਗਨਾ ਸੂਰਿਆਵੰਸ਼ੀ, ਅਤੇ ਸੌਰਭ ਰਾਜ ਜੈਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਵੈਂਟ ਤੋਂ ਪ੍ਰਾਪਤ ਇੱਕ ਕਲਿੱਪ ਦੇ ਅਨੁਸਾਰ, ਜਿੱਥੇ ਸਟਾਰ ਕਾਸਟ ਇੱਕ ਮੰਚ 'ਤੇ ਬੈਠੀ ਦਿਖਾਈ ਦਿੱਤੀ, ਸ਼ਵੇਤਾ ਨੇ ਇੱਕ ਬਿਆਨ ਦਿੱਤਾ, "ਮੇਰੇ ਬ੍ਰਾ ਕੀ ਸਾਈਜ਼ ਭਗਵਾਨ ਲੈ ਰਹੇ ਹੈ।"
ਭਗਵਾਨ ਦਾ ਅਪਮਾਨ ਬਰਦਾਸ਼ਤ ਨਹੀਂ- ਨਰੋਤਮ ਮਿਸ਼ਰਾ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਸ਼ਵੇਤਾ ਤਿਵਾਰੀ ਦਾ ਬਿਆਨ ਬਹੁਤ ਇਤਰਾਜ਼ਯੋਗ ਹੈ। ਰੱਬ ਦਾ ਅਪਮਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਭੋਪਾਲ ਦੇ ਪੁਲਿਸ ਕਮਿਸ਼ਨਰ ਮਕਰੰਦ ਦੇਉਸਕਰ ਨੂੰ ਤੱਥਾਂ ਅਤੇ ਸੰਦਰਭ ਦੀ ਜਾਂਚ ਕਰਕੇ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੇ ਆਧਾਰ 'ਤੇ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ: ਬ੍ਰਾ ਵਾਲੇ ਬਿਆਨ ’ਤੇ ਕਸੁਤੀ ਫਸੀ ਅਦਾਕਾਰਾ ਸ਼ਵੇਤਾ ਤਿਵਾਰੀ, ਗ੍ਰਹਿ ਮੰਤਰੀ ਮਿਸ਼ਰਾ ਨੇ ਦਿੱਤਾ ਇਹ ਆਦੇਸ਼