ETV Bharat / sitara

ਫ਼ਿਲਮ ਨਿਰਦੇਸ਼ਕ ਨਿਸ਼ਿਕਾਂਤ ਕਾਮਤ ਨਹੀਂ ਰਹੇ - ਨਿੱਜੀ ਹਸਪਤਾਲ

ਫ਼ਿਲਮ ਨਿਰਮਾਤਾ ਨਿਸ਼ਿਕਾਂਤ ਕਾਮਤ ਦਾ ਹੈਦਰਾਬਾਦ ਵਿੱਚ 50 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਸਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਹ ਪਿਛਲੇ ਕੁਝ ਸਮੇਂ ਤੋਂ ਲੀਵਰ ਸਿਰੋਸਿਸ ਤੋਂ ਪੀੜਤ ਸਨ।

ਤਸਵੀਰ
ਤਸਵੀਰ
author img

By

Published : Aug 17, 2020, 6:07 PM IST

ਮੁੰਬਈ: ਕਈ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਫ਼ਿਲਮ ਨਿਰਦੇਸ਼ਕ ਨਿਸ਼ਿਕਾਂਤ ਕਾਮਤ ਦਾ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 50 ਸਾਲਾਂ ਦੇ ਸਨ।

ਕਾਮਤ ਨੂੰ ਪਿਛਲੇ 10 ਦਿਨਾਂ ਤੋਂ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਪਿਛਲੇ ਕੁਝ ਸਮੇਂ ਤੋਂ ਜਿਗਰ ਦੇ ਰੋਗ ਤੋਂ ਪੀੜਤ ਸਨ।

ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਨਿਰਦੇਸ਼ਕ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਅਸੀਂ ਤੁਹਾਨੂੰ ਯਾਦ ਕਰਾਂਗੇ।'

ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਪਿਛਲੇ ਬੁੱਧਵਾਰ ਨੂੰ ਇੱਕ ਅਧਿਕਾਰਿਤ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਨਿਰਦੇਸ਼ਕ ਦੀ ਹਾਲਤ ਨਾਜ਼ੁਕ ਹੈ, ਪਰ ਉਹ ਖ਼ਤਰੇ ਤੋਂ ਬਾਹਰ ਹਨ।

ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿਸ਼ਿਕਾਂਤ ਕਾਮਤ ਨੂੰ 31 ਜੁਲਾਈ ਨੂੰ ਪੀਲੀਆ ਅਤੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕਾਰਨ ਹੈਦਰਾਬਾਦ ਦੇ ਗਾਚੀਬੋਵਾਲੀ ਵਿਖੇ ਏਆਈਜੀ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਗੰਭੀਰ ਜਿਗਰ ਦੀ ਬਿਮਾਰੀ ਅਤੇ ਹੋਰ ਲਾਗ ਦਾ ਪਤਾ ਲੱਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.