ਚੰਡੀਗੜ੍ਹ: ਪੰਜਾਬੀ ਸਿਨਮਾ ਦੇ ਮਸ਼ਹੂਰ ਅਦਾਕਾਰ ਜਗਜੀਤ ਸੰਧੂ ਨੇ ਬੀਤੇ ਸਮੇਂ ਵਿੱਚ ਵਿਆਹ ਕਰਵਾ ਲਿਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਅਫਸਾਨਾ ਖਾਨ ਅਤੇ ਸਾਜ ਵੀ ਬੀਤੇ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ਵਿੱਚ ਬੱਝੇ ਹਨ।
ਪੰਜਾਬੀ ਅਦਾਕਾਰ ਨੇ ਆਪਣੇ ਵਿਆਹ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਗਜੀਤ ਨੇ ਸੁਰਿੰਦਰ ਦੀ ਰਚਨਾ ਨਾਲ ਤਸਵੀਰਾਂ ਨੂੰ ਕੈਪਸ਼ਨ ਦਿੱਤਾ ਹੈ ਕਿ...
'ਤੁੰ ਪਹਿਲੇ ਪਹਿਰ ਦੀ ਸੱਜਰੀ ਪ੍ਰਭਾਤ ਜਿਹੀ,
ਕਿਸੇ ਬੱਚੇ ਨੂੰ ਮਿਲੀ ਪਹਿਲੀ ਸੁਗਾਤ ਜਿਹੀ,
ਤੇਰੇ ਬੋਲ ਨੇ ਸ਼ਿਵ ਦੀ ਜਵਾਨੀ ਵਰਗੇ,
ਤੇਰੇ ਕਿੱਸੇ ਨੇ ਮੰਟੋ ਦੀ ਕਹਾਣੀ ਵਰਗੇ,
ਨੀ ਤੂੰ ਸਿਆਲਾਂ ਵਾਲੀ ਹੀਰ ਦੇ ਸ਼ਿੰਗਾਰ ਜਿਹੀ ਲੱਗੇਂ,
ਨੀ ਤੂੰ ਪਿਕਾਸੋ ਦੀ ਬਣਾਈ ਤਸਵੀਰ ਜਿਹੀ ਲਗੇਂ,
ਕਦੇ ਸੋਹਣੀ ਦਾ ਘੜਾ ਤੇ ਝਨਾਅ ਜਾਪਦੀ,
ਕਦੇ ਪਿਆਰ ਜਾਪਦੀ ਤੇ ਵਫ਼ਾ ਜਾਪਦੀ,
ਨੀ ਤੂੰ ਰੱਬ ਜਾਪਦੀ, ਤੂੰ ਖ਼ੁਦਾ ਜਾਪਦੀ।'
ਇਸ ਤੋਂ ਇਲਾਵਾ ਉਹਨਾਂ ਨੇ ਵਿਆਹ ਦੀਆਂ ਮੁਬਾਰਕਾਂ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ।
ਜਗਜੀਤ ਸੰਧੂ ਬਾਰੇ...
08 ਜੂਨ 1991 ਨੂੰ ਜਨਮੇ ਜਗਜੀਤ ਸੰਧੂ ਨੇ 7 ਸਾਲ ਦੀ ਉਮਰ ਵਿੱਚ ਸਕੂਲੀ ਸਮੇਂ ਵਿੱਚ ਹੀ ਥੀਏਟਰ ਨਾਲ ਜੁੜਨਾ ਸ਼ੁਰੂ ਕਰ ਦਿੱਤਾ। ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਵਿੱਚ ਮਾਸਟਰਸ ਕੀਤੀ ਅਤੇ ਇਸ ਤੋਂ ਬਾਅਦ ਪਦਮ ਸ਼੍ਰੀ ਨੀਲਮ ਮਾਨ ਸਿੰਘ ਦੇ ਥੀਏਟਰ ਗਰੁੱਪ 'ਦਿ ਕੰਪਨੀ ਥੀਏਟਰ' ਵਿੱਚ ਸ਼ਾਮਲ ਹੋ ਗਏ। 15 ਸਾਲਾਂ ਤੋਂ ਥੀਏਟਰ ਵਿੱਚ ਉਸਨੇ ਆਪਣੀ ਪਹਿਲੀ ਫਿਲਮ ਰੁਪਿੰਦਰ ਗਾਂਧੀ (2015) ਪ੍ਰਾਪਤ ਕੀਤੀ।
ਇਸ ਤੋਂ ਬਾਅਦ, ਜਗਜੀਤ ਸੰਧੂ ਦੀ ਅਦਾਕਾਰੀ ਦਾ ਜਲਵਾ ਪੰਜਾਬੀ ਸਿਨਮੇ ਵਿੱਚ ਬਿਖ਼ਰਨਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਇੱਕ ਤੋਂ ਇੱਕ ਮਸ਼ੂਹਰ ਫਿਲਮਾਂ ਵਿੱਚ ਕੰਮ ਕੀਤਾ। ਜਗਜੀਤ ਸੰਧੂ ਨੇ ਜਿਆਦਾਤਰ ਕਮੇਡੀ ਕਿਰਦਾਰ ਹੀ ਨਿਭਾਇਆ ਹੈ।
ਇਹ ਵੀ ਪੜ੍ਹੋ:ਮੋਨਾਲੀਸਾ ਨੇ ਸ਼ਾਟ ਡਰੈੱਸ ਵਿੱਚ ਦਿੱਤੇ ਸਾਹ ਰੋਕ ਦੇਣ ਵਾਲੇ ਪੋਜ਼, ਦੇਖੋ ਤਸਵੀਰਾਂ