ETV Bharat / sitara

ਐਲੀ ਮਾਂਗਟ ਦੀ ਜ਼ਮਾਨਤ ਅਰਜ਼ੀ ਮਨਜ਼ੂਰ, ਭਲਕੇ ਆਉਣਗੇ ਬਾਹਰ - ਗਾਇਕ ਐਲੀ ਮਾਂਗਟ

ਗਾਇਕ ਐਲੀ ਮਾਂਗਟ ਦੀ ਬੁੱਧਵਾਰ ਨੂੰ ਮੋਹਾਲੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਰੋਪੜ ਜੇਲ੍ਹ ‘ਚ ਬੰਦ ਮਾਂਗਟ ਨੂੰ ਵੀਰਵਾਰ ਨੂੰ ਬਾਹਰ ਕੱਢਿਆ ਜਾਵੇਗਾ।

ਫ਼ੋਟੋ।
author img

By

Published : Sep 18, 2019, 9:37 PM IST

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਐਲੀ ਮਾਂਗਟ ਦੀ ਜ਼ਮਾਨਤ ਅਰਜ਼ੀ ਨੂੰ ਮੋਹਾਲੀ ਅਦਾਲਤ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਐਲੀ ਮਾਂਗਟ ਇਸ ਵੇਲੇ ਰੋਪੜ ਜੇਲ੍ਹ ‘ਚ ਬੰਦ ਹਨ, ਉਨ੍ਹਾਂ ਨੂੰ ਵੀਰਵਾਰ ਨੂੰ ਜੇਲ੍ਹ 'ਚੋਂ ਬਾਹਰ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ‘ਚ ਲੜਾਈ ਚੱਲ ਰਹੀ ਸੀ।

ਵੀਡੀਓ

ਇਸ ਵਧੇ ਵਿਵਾਦ ਕਰਕੇ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਸਿੰਗਰ ਐਲੀ ਮਾਂਗਟ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਥਾਣੇ ‘ਚ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਐਲੀ ਮਾਂਗਟ ਤੋਂ ਪੁੱਛਗਿੱਛ ਲਈ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਰੋਪੜ ਜੇਲ੍ਹ ਭੇਜ ਦਿੱਤਾ ਸੀ।

ਗਾਇਕ ਐਲੀ ਮਾਂਗਟ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ। ਉੱਥੇ ਹੀ ਬੀਤੇ ਦਿਨੀਂ ਐਲੀ ਮਾਂਗਟ ਦੇ ਮਾਮਲੇ ‘ਤੇ ਕੋਰਟ ‘ਚ ਸੁਣਵਾਈ ਹੋਈ ਸੀ। ਇਸ ਦੌਰਾਨ ਦੋਹਾਂ ਪਾਰਟੀਆਂ ਵਿਚਾਲੇ ਕਾਫੀ ਬਹਿਸ ਵੀ ਹੋਈ ਪਰ ਅਦਾਲਤ ਨੇ ਫ਼ੈਸਲਾ ਬੁੱਧਵਾਰ ਤੱਕ ਰਾਖਵਾਂ ਰੱਖ ਲਿਆ ਸੀ। 2 ਵਾਰ ਜ਼ਮਾਨਤ ਅਰਜ਼ੀ ਰੱਦ ਕਰਨ ਤੋਂ ਬਾਅਦ ਬੁੱਧਵਾਰ ਨੂੰ ਮਾਂਗਟ ਦੀ ਆਰਜ਼ੀ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ ਹੈ।

ਮਾਂਗਟ ਦੇ ਵਕੀਲ ਨੇ ਕਿਹਾ ਹੈ ਕਿ ਜੇਲ੍ਹ ‘ਚ ਬੰਦ ਐਲੀ ‘ਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਕ ਡਾਕਟਰਾਂ ਦੀ ਟੀਮ ਇਸਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਰੰਮੀ ਰੰਧਾਵਾ ਨੂੰ ਹਾਲੇ ਤੱਕ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਰੰਮੀ ਬੀਤੇ 11 ਸਤੰਬਰ ਤੋਂ ਬਾਅਦ ਲਗਾਤਾਰ ਫਰਾਰ ਚੱਲ ਰਹੇ ਹਨ। ਦੂਜੇ ਪਾਸੇ ਐਲੀ ਮਾਂਗਟ ਨੂੰ ਵੀਰਵਾਰ ਨੂੰ ਰੋਪੜ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ।

Intro:ਸੋਸ਼ਲ ਮੀਡੀਆ ਦੀ ਵਾਰ ਰਾਹੀਂ ਜੇਲ ਪਹੁੰਚੇ ਐਲੀ ਮਾਂਗਟ ਦੀ ਜ਼ਮਾਨਤ ਅਰਜ਼ੀ ਮੁਹਾਲੀ ਅਦਾਲਤ ਵੱਲੋਂ ਮਨਜੂਰ ਕਰ ਲਈ ਗਈ ਹੈ

Body:ਜਾਣਕਾਰੀ ਲਈ ਦੱਸ ਦੀਏ ਬਹੁ ਚਰਚਿਤ ਸੋਸ਼ਲ ਮੀਡੀਆ ਦੋ ਗਾਇਕਾਂ ਦੀ ਆਪਸੀ ਵਾਰ ਦੇ ਵਿੱਚ ਗਾਇਕ ਐਲੀ ਮੰਗਤ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਐਲੀ ਮਾਂਗਟ ਨੂੰ ਚੌਦਾਂ ਦਿਨ ਦੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਅਤੇ ਅੱਜ ਮੁਹਾਲੀ ਅਦਾਲਤ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਵਿੱਚ ਸੁਣਵਾਈ ਕਰਦੇ ਜੱਜ ਹਰਵਿੰਦਰ ਕੌਰ ਨੇ ਉਨ੍ਹਾਂ ਨੂੰ ਜ਼ਮਾਨਤ ਉੱਪਰ ਬਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਇੱਥੇ ਦੱਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ਉੱਪਰ ਦੋ ਗਾਇਕਾ ਐਲੀ ਮੰਗਤ ਅਤੇ ਰੰਮੀ ਰੰਧਾਵਾ ਵਿਚਕਾਰ ਸੋਸ਼ਲ ਵਾਰ ਚੱਲਿਆ ਸੀ ਜਿਸ ਤੋਂ ਬਾਅਦ ਅਲੀ ਮੰਗਟ ਰੰਮੀ ਰੰਧਾਵਾ ਨਾਲ ਲੜਨ ਲਈ ਸਮਾਂ ਬੰਦਿਆ ਸੀ ਜਿਸ ਮੁਤਾਬਿਕ ਉਹ ਇੰਡੀਆ ਆਏ ਅਤੇ ਰੰਮੀ ਰੰਧਾਵਾ ਦੇ ਅਪਾਰਟਮੈਂਟ ਦੇ ਬਾਹਰੋਂ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਅੱਜ ਇੱਥੇ ਮੁਹਾਲੀ ਦੀ ਅਦਾਲਤ ਵਿੱਚ ਅਲੀ ਮੰਗਣ ਦੇ ਵਕੀਲ ਘੁੰਮਣ ਬ੍ਰਦਰ ਵੱਲੋਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਉੱਪਰ ਦਲੀਲਾਂ ਦਿੰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰ ਮੁਤਾਬਿਕ ਸਿਰਫ਼ ਤਿੰਨ ਤੋਂ ਚਾਰ ਦਿਨ ਦੇ ਲਈ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਸੀ ਕਿਉਂਕਿ ਪੁਲਿਸ ਵੱਲੋਂ ਕੋਈ ਵੀ ਵੀਡੀਓ ਦੀ ਫੋਰੈਂਸਿਕ ਜਾਂਚ ਨਹੀਂ ਕਰਵਾਈ ਗਈ ਸੀ ਜਾਂਚ ਕਰਵਾਏ ਹੀ ਪੁਲਿਸ ਬਿਨਾਂ ਬਿਨਾਂ ਕਿਸੇ ਆਧਾਰ ਤੇ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਅਤੇ ਦੋ ਸੌ ਪਚੰਨਵੇਂ ਇਹ ਦੀ ਧਾਰਾ ਦਾ ਪਰਚਾ ਦਰਜ ਕੀਤਾ ਗਿਆ ਘੁੰਮਣ ਬ੍ਰਦਰ ਵੱਲੋਂ ਹੁਣ ਐਲੀ ਮਾਂਗਟ ਵਿਚ ਉੱਪਰ ਹੋਏ ਪੁਲਿਸ ਸਦਰ ਨੂੰ ਆਧਾਰ ਬਣਾ ਕੇ ਹਾਈਕੋਰਟ ਦੇ ਵਿੱਚ ਮਾਮਲਾ ਲਿਜਾਇਆ ਜਾਵੇਗਾ ਅਤੇ ਪੰਜਾਬ ਦੇ ਡੀਜੀਪੀ ਕੋਲੋਂ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਜਾਵੇਗੀ

Conclusion:ਦੱਸਣਯੋਗ ਹੈ ਕਿ ਰੰਮੀ ਰੰਧਾਵਾ ਨੂੰ ਹਾਲੇ ਤੱਕ ਪੁਲੀਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਗਿਆਰਾਂ ਸਤੰਬਰ ਤੋਂ ਬਾਅਦ ਲਗਾਤਾਰ ਫਰਾਰ ਚੱਲ ਰਹੇ ਹਨ ਦੂਜੇ ਪਾਸੇ ਐਲੀ ਮੰਗਤ ਨੂੰ ਕੱਲ੍ਹ ਰੋਪੜ ਜੇਲ੍ਹ ਦੇ ਵਿੱਚੋਂ ਬਰੀ ਕਰ ਦਿੱਤਾ ਜਾਵੇਗਾ
ਬਾਈਟ ਘੁੰਮਣ ਬ੍ਰਦਰ ਵਕੀਲ ਐਲੀ ਮਾਂਗਟ
ETV Bharat Logo

Copyright © 2024 Ushodaya Enterprises Pvt. Ltd., All Rights Reserved.