ETV Bharat / sitara

ਬਾਲੀਵੁੱਡ ਵਿੱਚ ਨਸ਼ਾ: ਸਾਰਾ, ਰਕੂਲ ਅਤੇ ਸਿਮੋਨ ਨੂੰ ਐਨਸੀਬੀ ਭੇਜ ਸਕਦੀ ਹੈ ਸੰਮਨ

author img

By

Published : Sep 15, 2020, 7:58 PM IST

ਐਨਸੀਬੀ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਰਿਆ ਚੱਕਰਵਰਤੀ ਦੀ ਪੁੱਛਗਿੱਛ ਤੋਂ ਬਾਅਦ ਜਲਦੀ ਹੀ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ, ਰਕੁਲ ਪ੍ਰੀਤ ਸਿੰਘ ਅਤੇ ਡਿਜ਼ਾਈਨਰ ਸਿਮੋਨ ਖਾਂਬਟਾ ਨੂੰ ਪੁੱਛਗਿੱਛ ਲਈ ਤਲਬ ਕਰ ਸਕਦੀ ਹੈ। ਐਨਸੀਬੀ ਅਧਿਕਾਰੀਆਂ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਤਸਵੀਰ
ਤਸਵੀਰ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੇ ਦੌਰਾਨ ਨਸ਼ੀਲੇ ਪਦਾਰਥ ਦਾ ਮੋੜ ਆ ਜਾਣ ਤੋਂ ਬਾਅਦ ਆਦਾਕਾਰਾ ਸਾਰਾ ਅਲੀ ਖ਼ਾਨ, ਰਕੁਲ ਪ੍ਰੀਤ ਸਿੰਘ ਤੇ ਡਿਜ਼ਾਈਨਰ ਸਿਮੋਨ ਖਾਂਬਟਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ।

ਐਨਸੀਬੀ ਦੇ ਡਿਪਟੀ ਡਾਇਰੈਕਟਰ ਕੇ.ਪੀ.ਪੀ.ਐੱਸ. ਮਲਹੋਤਰਾ ਨੇ ਇਨ੍ਹਾਂ ਨਾਵਾਂ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ, ਮਲਹੋਤਰਾ ਨੇ ਦੱਸਿਆ ਕਿ ਜਲਦੀ ਹੀ ਐਨਸੀਬੀ ਸਾਰਾ ਅਲੀ ਖ਼ਾਨ, ਰਕੁਲ ਪ੍ਰੀਤ ਸਿੰਘ ਅਤੇ ਸਿਮੋਨ ਖਾਂਬਟਾ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ

25 ਸਾਲ ਦੀ ਸਾਰਾ ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਉਸਦੀ ਪਹਿਲੀ ਪਤਨੀ ਅਮ੍ਰਿਤਾ ਸਿੰਘ ਦੀ ਬੇਟੀ ਹੈ ਅਤੇ ਉਸ ਨੇ ਸੁਸ਼ਾਂਤ ਦੇ ਨਾਲ ਸਾਲ 2018 ਵਿੱਚ ਹਿੰਦੀ ਬਲਾਕਬਸਟਰ 'ਕੇਦਾਰਨਾਥ' ਫਿਲਮ ਵਿੱਚ ਅਦਾਕਾਰੀ ਕੀਤੀ ਸੀ।

ਐਨਸੀਬੀ ਦੁਆਰਾ ਹੁਣ ਤੱਕ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ, ਉਸਦੇ ਭਰਾ ਸ਼ੌਵਿਕ ਅਤੇ ਕਈ ਨਸ਼ਾ ਵੇਚਣ ਵਾਲੇ, ਨਾਰਕੋ ਡੀਲਰ ਅਤੇ ਸਪਲਾਇਰ ਸ਼ਾਮਿਲ ਹਨ।

ਰਿਆ, ਸ਼ੌਵਿਕ ਤੇ ਹੋਰਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ, ਜਦਕਿ ਕੁਝ ਨਸ਼ਾ ਤਸਕਰਾਂ ਨੂੰ ਵੀ ਐਨਸੀਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.