ਮੁੰਬਈ : ਬਾਲੀਵੁੱਡ ਦੀ ਡ੍ਰੀਮ ਗਰਲ ਦੁਆਰਾ ਪ੍ਰੋਡਿਊਸ ਕੀਤੀ ਗਈ ਪੰਜਾਬੀ ਫ਼ਿਲਮ ਮਿੱਟੀ-ਵਿਰਾਸਤ ਬੱਬਰਾਂ ਦੀ ਇਸ ਸਾਲ 23 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਹ ਫ਼ਿਲਮ 6 ਨੌਜਵਾਨਾਂ ਦੀ ਕਹਾਣੀ 'ਤੇ ਆਧਾਰਿਤ ਹੈ ਜੋ ਆਪਣੇ ਸੂਬੇ ਦੇ ਮੌਜੂਦਾ ਹਾਲਾਤਾਂ ਦੇ ਨਾਲ ਲੜ੍ਹਦੇ ਹਨ।
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਕਹਾਣੀ 1920 ਦੀ 5 ਸਿੱਖ ਬੱਬਰ ਐਨਆਰਆਈ ਦੀ ਕਹਾਣੀ ਹੈ ਜੋ ਉਸ ਵੇਲੇ ਬ੍ਰਿਟੀਸ਼ ਹਕੁਮਤ ਦੇ ਨਾਲ ਲੜੇ ਸਨ। ਇਸ ਫ਼ਿਲਮ ਦੇ ਵਿੱਚ ਰੱਬੀ ਖੰਡੋਲਾ, ਕੁਲਜਿੰਦਰ ਸਿੱਧੂ, ਜਪੁਜੀ ਖਹਿਰਾ, ਜਗਜੀਤ ਸੰਧੂ, ਨਿਸ਼ਾਵਰ ਭੁੱਲਰ , ਧੀਰਜ਼ ਕੁਮਾਰ, ਪਾਲੀ ਸੰਧੂ ਵਰਗੇ ਦਿੱਗਜ਼ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ ਹੇਮਾ ਮਾਲਿਨੀ ਦੀ ਪਹਿਲੀ ਪੰਜਾਬੀ ਪ੍ਰੋਡਿਊਸ ਕੀਤੀ ਹੋਈ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਹਿਰਦੇ ਸ਼ੈੱਟੀ ਦੇ ਨਿਰਦੇਸ਼ਨ ਦੀ ਵੀ ਪਹਿਲੀ ਪੰਜਾਬੀ ਫ਼ਿਲਮ ਹੈ।ਵਾਇਟਲਾਇਨ ਐਂਟਰਟੇਨਮੇਂਟ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਮਿਊਂਜ਼ਿਕ 15 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ।