ਫਿਲਮ ਬਾਰੇ ਗੱਲ ਕਰਦੇ ਹੋਏ ਬਿੰਨੂ ਢਿੱਲੋਂ ਨੇ ਕਿਹਾ, "ਅਸੀਂ ਫਿਲਮ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਮਿਲ ਰਹੇ ਦਰਸ਼ਕਾਂ ਦੇ ਹੁੰਗਾਰੇ ਤੋਂ ਬਹੁਤ ਹੀ ਖੁਸ਼ ਹਾਂ। ਜਿਵੇਂ ਕਿ ਹੁਣ ਫਿਲਮ ਦੀ ਰਿਲੀਜ਼ ਆ ਗਈ ਹੈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨਗੇ ਅਤੇ ਆਪਣਾ ਪਿਆਰ ਦੇਣਗੇ।" ਢਿੱਲੋਂ ਨੇ ਕਿਹਾ, "ਇਹ ਕੋਈ ਨਵਾਂ ਵਿਸ਼ਾ ਨਹੀਂ ਹੈ, ਅਸੀਂ ਅਕਸਰ ਸਮਾਜ ਵਿੱਚ ਰੰਗ ਰੂਪ ਨੂੰ ਲੈ ਕੇ ਭੇਦ ਭਾਵ ਦੇਖਦੇ ਹਾਂ। ਪਰ ਜਿਸ ਤਰਾਂ ਇਸਨੂੰ ਇਸ ਫਿਲਮ ਵਿੱਚ ਦਰਸ਼ਾਇਆ ਗਿਆ ਹੈ ਉਹ ਕਾਬਿਲ ਏ ਤਾਰੀਫ ਹੈ, ਕਿ ਇੱਕ ਸੰਦੇਸ਼ ਵੀ ਦਿੱਤਾ ਗਿਆ ਅਤੇ ਬਿਨਾ ਮਨੋਰੰਜਨ ਪੱਖੋਂ ਕੋਈ ਸਮਝੌਤਾ ਕੀਤੇ। ਜ਼ੀ ਵਰਗੇ ਇੱਕ ਨੈਸ਼ਨਲ ਬ੍ਰਾਂਡ ਨਾਲ ਇੱਕ ਖੇਤਰੀ ਫਿਲਮ ਲਈ ਜੁਡ਼ਨਾ ਪੰਜਾਬੀ ਸਿਨੇਮਾ ਲਈ ਬਹੁਤ ਹੀ ਮਾਣ ਦੀ ਗੱਲ ਹੈ।"
ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ, "ਕਾਲਾ ਸ਼ਾਹ ਕਾਲਾ ਦਾ ਸੈੱਟ ਮੌਜ-ਮਸਤੀ ਨਾਲ ਭਰਪੂਰ ਸੀ। ਹਾਲਾਂਕਿ ਇਹ ਹੋ ਸਕਦਾ ਹੈ ਕਿ ਫਿਲਮ ਦਾ ਵਿਸ਼ਾ ਸੀਰੀਅਸ ਲੱਗੇ ਪਰ ਅਸੀ ਉਹਨੂੰ ਕਾਮੇਡੀ ਨਾਲ ਪੇਸ਼ ਕੀਤਾ ਹੈ। ਬਿੰਨੂ ਢਿੱਲੋਂ ਜੀ ਦੀ ਕੋਮਿਕ ਟਾਈਮਿੰਗ ਦੇ ਅਸੀਂ ਸਾਰੇ ਹੀ ਮੁਰੀਦ ਹਾਂ। ਪਰ ਮੈਨੂੰ ਨਹੀਂ ਪਤਾ ਸੀ ਕਿ ਜੋਰਡਨ ਸੰਧੂ ਦੇ ਨਾਲ ਕੰਮ ਕਰਨਾ ਵੀ ਓਹਨਾ ਹੀ ਮਜ਼ੇਦਾਰ ਹੋਵੇਗਾ। ਇਹ ਫਿਲਮ ਤੁਹਾਡਾ ਮਨੋਰੰਜਨ ਜ਼ਰੂਰ ਕਰੇਗੀ
ਅਦਾਕਾਰ-ਗਾਇਕ ਜੋਰਡਨ ਸੰਧੂ ਨੇ ਕਿਹਾ, "ਇਹਨਾਂ ਹਸਤੀਆਂ ਨਾਲ ਕੰਮ ਮੇਰੇ ਲਈ ਮਾਣ ਦੀ ਗੱਲ ਹੈ ਅਤੇ ਉਹ ਵੀ ਇਹਨੇ ਜਬਰਦਸਤ ਕਾਨਸੈਪਟ ਦਾ ਹਿੱਸਾ ਹੋਣਾ ਸੋਨੇ ਤੇ ਸੁਹਾਗੇ ਦੀ ਤਰਾਂ ਹੈ। ਮੈਂ ਇਸਤੋਂ ਜਿਆਦਾ ਕੁਝ ਨਹੀਂ ਮੰਗ ਸਕਦਾ। ਹੁਣ ਅਸੀਂ ਆਪਣੀ ਫਿਲਮ ਦਰਸ਼ਕਾਂ ਦੀ ਕਚਹਿਰੀ ਚ ਪੇਸ਼ ਕਰਨ ਲਈ ਤਿਆਰ ਹਾਂ, ਉਮੀਦ ਕਰਦਾ ਹਾਂ ਕਿ ਦਰਸ਼ਕ ਇਸਨੂੰ ਪਸੰਦ ਕਰਨਗੇ।"