ਚੰਡੀਗੜ੍ਹ: ਜੱਸੀ ਗਿੱਲ ਦੀ ਨਵੀ ਬਾਲੀਵੁੱਡ ਫ਼ਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ (That's why my Sonam Gupta is unfaithful) ’ ਦੇ ਮਾਮਲੇ 'ਚ ਚੱਲ ਰਹੇ ਵਿਵਾਦ ਮਗਰੋਂ ਕਮਿਸ਼ਨਰੇਟ ਪੁਲਿਸ (Commissionerate of Police) ਨੇ ਅੱਜ ਫ਼ਿਲਮ ਦੇ ਨਿਰਮਾਤਾ 'ਤੇ ਨਿਰਦੇਸ਼ਕ ਸਮੇਤ ਹੋਰਨਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।
ਸੁਣਨ ਵਿੱਚ ਆਇਆ ਹੈ ਕਿ ਇਸ ਫਿਲਮ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਸ਼ਿਵ ਸੈਨਾ ਬਾਲ ਠਾਕਰੇ (Shiv Sena Bal Thackeray) ਦੇ ਚੰਦਰਕਾਂਤ ਚੱਢਾ (Chandrakant Chadha) ਦੀ ਸ਼ਿਕਾਇਤ 'ਤੇ ਫ਼ਿਲਮ ਨਿਰਮਾਤਾ ਸੌਰਭ ਤਿਆਗੀ (Saurabh Tyagi), ਨਿਰਦੇਸ਼ਕ ਮੁਹੰਮਦ ਅਤਰਵਾਲਾ, (Mohammad Atarwala), ਚਿਰਾਗ ਧਾਰੀਵਾਲ (Chirag Dhariwal), ਧਵਨ ਗੱਡਾ (Dhawan Gadda), ਅਕਸ਼ੇ ਗੱਡਾ (Akshay Gadda) ਤੇ ਫ਼ਿਲਮ ਦੇ ਪ੍ਰੀਮੀਅਰ ਚਲਾਉਣ ਵਾਲੀ ਜ਼ੀ5 ਦੇ ਮਾਲਕਾਂ ਖ਼ਿਲਾਫ਼ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਿਕ ਇਸ ਫ਼ਿਲਮ ’ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਹਿੰਦੂ ਜਥੇਬੰਦੀਆਂ ’ਚ ਰੋਸ ਸੀ 'ਤੇ ਇਸ ਦੇ ਵਿਰੋਧ ’ਚ ਬੀਤੇ ਦਿਨੀਂ ਹਿੰਦੂ ਜਥੇਬੰਦੀਆਂ ਨੇ ਸਮਰਾਲਾ ਚੌਂਕ (Samrala Chowk) ਵੀ ਜਾਮ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਅਦਾਕਾਰ ਸ਼ਾਹਰੂਖ ਖਾਨ ‘ਤੇ ਲਿਖੀ ਕਵਿਤਾ ਸੋਸ਼ਲ ਮੀਡੀਆ ‘ਤੇ ਵਾਇਰਲ