ਲਾਸ ਐਂਜਲਸ: ਮਸ਼ਹੂਰ ਗਾਇਕਾ ਬ੍ਰਿਟਨੀ ਸਪੀਅਰਸ ਦੇ ਡਾਂਸ ਕਰਨ ਵੇਲੇ ਲੱਤ 'ਤੇ ਸੱਟ ਲਗ ਗਈ। ਇਸ ਕਾਰਨ ਕਰਕੇ ਉਹ ਹਸਪਤਾਲ ਵਿੱਚ ਦਾਖ਼ਲ ਹੈ। ਇੱਕ ਨਿੱਜੀ ਵੈਬਸਾਇਟ ਮੁਤਾਬਕ 38 ਸਾਲਾ ਕਲਾਕਾਰ ਦੇ ਪੈਰ ਦੀ ਉਂਗਲੀ ਟੁੱਟ ਗਈ ਹੈ, ਜਿਸ ਕਾਰਨ ਉਸ ਦੇ ਪੈਰਾਂ 'ਤੇ ਪਲਾਸਟਰ ਚੜਿਆ ਹੋਇਆ ਹੈ। ਬ੍ਰਿਟਨੀ ਦੇ ਦੋਸਤ ਸੈਮ ਅਸਘਰੀ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਨੇਹਾ ਕੱਕੜ ਦਾ ਹਿਮਾਂਸ਼ ਕੋਹਲੀ ਨੂੰ ਕਰਾਰਾ ਜਵਾਬ
ਸੈਮ ਨੇ ਬ੍ਰਿਟਨੀ ਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਬ੍ਰਿਟਨੀ ਹਸਪਤਾਲ ਦੇ ਐਮਰਜੈਂਸੀ ਕਮਰੇ ਵਿੱਚ ਲੇਟੀ ਹੋਈ ਦਿਖਾਈ ਦੇ ਰਹੀ ਹੈ।
ਸੈਮ ਨੇ ਬ੍ਰਿਟਨੀ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਿਆਂ ਲਿਖਿਆ, "ਮੈਂ ਉਸ ਦੀ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਤਾਂਕਿ ਉਹ ਫਿਰ ਤੋਂ ਦੌੜ ਭੱਜ ਅਤੇ ਡਾਂਸ ਕਰ ਸਕੇ।"