ETV Bharat / sitara

ਭਾਈ ਹਰਪ੍ਰੀਤ ਸਿੰਘ ਦੀ ਕੇ.ਐਸ ਮੱਖਣ ਨੂੰ ਸਲਾਹ - Gurdas Maan Latest News

ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਕੇ ਐਸ ਮੱਖਣ ਨੇ ਲੋਕਾਂ ਦੀ ਆਲੋਚਨਾ ਤੋਂ ਤੰਗ ਆ ਕੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕੀਤੇ ਅਤੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਕਿਹਾ ਕਿ ਇਹ ਕਦਮ ਉਹ ਇਸ ਲਈ ਚੁੱਕ ਰਹੇ ਹਨ ਕਿਉਂਕਿ ਲੋਕ ਉਨ੍ਹਾਂ ਦੀ ਸਿੱਖੀ 'ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਗਾਇਕ ਕੇ ਐਸ ਮੱਖਣ ਵੱਲੋਂ ਚੁੱਕੇ ਇਸ ਕਦਮ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਸਲਾਹ ਦਿੱਤੀ ਹੈ।

ਫ਼ੋਟੋ
author img

By

Published : Oct 4, 2019, 4:22 PM IST

ਅੰਮ੍ਰਿਤਸਰ: ਗੁਰਦਾਸ ਮਾਨ ਵਿਵਾਦ ਰੋਜ਼ ਇੱਕ ਨਵਾਂ ਮੋੜ ਲੈ ਰਿਹਾ ਹੈ। ਇਸ ਵਿਵਾਦ 'ਤੇ ਜਿੱਥੇ ਕੁਝ ਲੋਕਾਂ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ। ਉੱਥੇ ਹੀ ਕਈ ਲੋਕਾਂ ਨੇ ਉਨ੍ਹਾਂ ਦਾ ਪੱਖ ਵੀ ਪੂਰਿਆ, ਇਸ ਸੂਚੀ 'ਚ ਗਾਇਕ ਕੇ.ਐਸ ਮੱਖਣ ਦਾ ਨਾਂਅ ਵੀ ਸ਼ਾਮਿਲ ਹੈ। ਕੇ.ਐਸ ਮੱਖਣ ਨੇ ਜਦੋਂ ਗੁਰਦਾਸ ਮਾਨ ਦਾ ਪੱਖ ਲਿਆ ਤਾਂ ਲੋਕਾਂ ਨੇ ਉਨ੍ਹਾਂ ਦੀ ਵੀ ਆਲੋਚਨਾ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਹ ਤੰਗ ਆ ਗਏ ਅਤੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰ ਦਿੱਤੇ।

ਭਾਈ ਹਰਪ੍ਰੀਤ ਸਿੰਘ ਨੇ ਦਿੱਤੀ ਕੇ.ਐਸ ਮੱਖਣ ਨੂੰ ਸਲਾਹ

ਇਸ ਸਬੰਧੀ ਉਨ੍ਹਾਂ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਜਨਤਕ ਕੀਤੀ ਅਤੇ ਕਿਹਾ ਕਿ ਲੋਕ ਉਨ੍ਹਾਂ ਦੀ ਸਿੱਖੀ 'ਤੇ ਆਲੋਚਨਾ ਕਰ ਰਹੇ ਹਨ ਇਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਕਾਬਿਲ-ਏ-ਗੌਰ ਹੈ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਕਾਰ ਗੁਰੂਦੁਆਰਾ ਸਾਹਿਬ ਦੇ ਦੇਣੇ ਇਹ ਸਹੀ ਕਦਮ ਨਹੀਂ ਹੈ। ਆਲੋਚਨਾ ਲੋਕ ਕਰ ਰਹੇ ਹਨ ਵਾਹਿਗੁਰੂ ਨਹੀਂ, ਇਸ ਲਈ ਕੇ.ਐਸ ਮੱਖਣ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ।

ਗੁਰਦਾਸ ਮਾਨ ਵਿਵਾਦ ਸ਼ੁਰੂ ਤਾਂ ਇੱਕ ਬਿਆਨ ਤੋਂ ਹੋਇਆ ਸੀ ਪਰ ਹੌਲੀ ਹੌਲੀ ਇਸ ਨੇ ਉਹ ਰੂਪ ਧਾਰ ਲਿਆ ਹੈ ਜੋ ਬੇਹਦ ਘਾਤਕ ਹੈ। ਇਸ ਦੀ ਚਪੇਟ 'ਚ ਮਾਂ ਬੋਲੀ ਪੰਜਾਬੀ, ਸਿੱਖੀ ਅਤੇ ਸੋਸ਼ਲ ਮੀਡੀਆ ਉੱਤੇ ਜੋ ਵਿਵਾਦ ਚੱਲ ਰਿਹਾ ਹੈ ਇਸ ਨਾਲ ਹਰ ਇੱਕ ਦੀ ਮਾਨਸਿਕਤਾ 'ਤੇ ਵੀ ਪ੍ਰਭਾਵ ਪੈ ਰਿਹਾ ਹੈ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਕਿਹਾ ਕਿ ਸਿੱਖਾਂ ਤੇ ਹਮੇਸ਼ਾ ਹੀ ਜ਼ਕਰੀਆ ਖਾਨ ਤੇ ਮੀਰ ਮਨੂ ਵਰਗਿਆਂ ਜ਼ੁਲਮ ਕੀਤੇ ਹਨ ਜੇਕਰ ਬਿਅੰਤ ਸਿੰਘ ਦਾ ਪਰਿਵਾਰ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਕਰਨ ਦਾ ਵਿਰੋਧ ਕਰਦਾ ਹੈ ਤਾਂ ਉਸ ਦਾ ਇਹ ਅਧਿਕਾਰ ਹੈ ।

Body:ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪ੍ਰਚਾਰਕਾਂ ਨੂੰ ਖਾਸ ਕਰ ਢੱਡਰੀਆਂ ਵਾਲੇ ਨੂੰ ਹਦਾਇਤ ਕੀਤੀ ਕਿ ਉਹ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਨਾ ਕਰਨ । ਜਿਕਰਯੋਗ ਹੈ ਕਿ ਪਿਛਲੇ ਦਿਨੀ ਢੱਡਰੀਆਂ ਵਾਲੇ ਨੇ ਮਾਈ ਭਾਗੋ ਬਾਰੇ ਗਲਤ ਵਿਆਖਿਆ ਕੀਤੀ ਸੀ ਜਿਸ ਨੂੰ ਲੈ ਕੇ ਸੰਗਤ ਵਲੋ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ ਗਈ ਸੀ।

ਜਥੇਦਾਰ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਇਸ ਸਬੰਧੀ ਕੋਈ ਸਖਤ ਫੈਂਸਲਾ ਲਿਆ ਜਾਵੇਗਾ।

ਗਇਕ ਕੇ ਐਸ ਮੱਖਣ ਵਲੋਂ ਲਾਹੇ ਗਏ ਕਕਾਰਾ ਸਬੰਧੀ ਬੋਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇ ਐਸ ਮੱਖਣ ਨੂੰ ਕਿਸੇ ਵਿਅਕਤੀ ਵਿਸ਼ੇਸ਼ ਵਲੋਂ ਅਪਸ਼ਬਦ ਕਹੇ ਗਏ ਹਨ ਨਾ ਕਿ ਗੁਰੂ ਵਲੋਂ ਇਸ ਲਈ ਕੇ ਐਸ ਮੱਖਣ ਵਲੋਂ ਆਪਣੇ ਕਕਾਰ ਲਾਹੁਣੇ ਗ਼ਲਤ ਹਨ।

ਜਥੇਦਾਰ ਨੇ ਗਇਕ ਗੁਰਦਾਸ ਮਾਨ ਵਲੋ ਪੰਜਾਬੀ ਭਾਸ਼ਾ ਵਿੱਚ ਦਿੱਤੇ ਗਏ ਬਿਆਨ ਤੇ ਵੀ ਕੜਾ ਵਿਰੋਧ ਪ੍ਰਗਟ ਕੀਤਾ। ਜਥੇਦਾਰ ਨੇ ਕਿਹਾ ਕਿ ਗੁਰਦਾਸ ਮਾਨ ਦਾ ਪੰਜਾਬੀ ਮਾਂ ਬੋਲੀ ਲਈ ਕਾਫੀ ਯੋਗਦਾਨ ਹੈ ਇਸ ਲਈ ਲੋਕਾਂ ਦੇ ਮਨਾਂ ਵਿੱਚ ਗੁੱਸਾ ਸੁਭਾਵਕ ਹੀ ਹੈ।

Conclusion:ਜਥੇਦਾਰ ਨੇ ਗਇਕ ਗੁਰਦਾਸ ਮਾਨ ਵਲੋ ਪੰਜਾਬੀ ਭਾਸ਼ਾ ਵਿੱਚ ਦਿੱਤੇ ਗਏ ਬਿਆਨ ਤੇ ਵੀ ਕੜਾ ਵਿਰੋਧ ਪ੍ਰਗਟ ਕੀਤਾ। ਜਥੇਦਾਰ ਨੇ ਕਿਹਾ ਕਿ ਗੁਰਦਾਸ ਮਾਨ ਦਾ ਪੰਜਾਬੀ ਮਾਂ ਬੋਲੀ ਲਈ ਕਾਫੀ ਯੋਗਦਾਨ ਹੈ ਇਸ ਲਈ ਲੋਕਾਂ ਦੇ ਮਨਾਂ ਵਿੱਚ ਗੁੱਸਾ ਸੁਭਾਵਕ ਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.