ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਕੋਈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਵਿੱਚ ਲੱਗਿਆ ਹੋਇਆ ਹੈ। ਕੋਈ ਉਨ੍ਹਾਂ ਦੀ ਪੇਂਟਿੰਗ ਬਣਾ ਰਿਹਾ ਹੈ, ਕੋਈ ਉਨ੍ਹਾਂ ਦੇ ਸੁਨੇਹੇ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕਰ ਰਿਹਾ ਹੈ। ਇਸੇ ਹੀ ਸਿਲਸਿਲੇ 'ਚ ਬੱਬੂ ਮਾਨ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੁਝ ਸਤਰਾਂ ਦਰਸ਼ਕਾਂ ਦੇ ਸਨਮੁੱਖ ਕੀਤੀਆਂ ਹਨ।
ਇਨ੍ਹਾਂ ਸਤਰਾਂ 'ਚ ਉਹ ਇਹ ਗੱਲ ਆਖ ਰਹੇ ਨੇ ਕਿ ਇੱਕ ਲਾਂਘਾ ਤਾਂ ਖੁੱਲ੍ਹ ਗਿਆ ਹੈ ਬਾਕੀ ਵੀ ਹੁਣ ਖੋਲ ਦਿਓ, ਮੈਂ ਬੋਲਦਾ ਹਾਂ ਅੱਲਾ ਹੂ 'ਤੇ ਤੁਸੀਂ ਵਾਹਿਗਰੂ ਬੋਲ ਦਿਓ। ਦੱਸ ਦਈਏ ਕਿ ਇਹ ਸਤਰਾਂ ਵਾਇਰਲ ਹੋ ਰਹੀਆਂ ਹਨ। ਬੱਬੂ ਮਾਨ ਵੱਲੋਂ ਦਿੱਤਾ ਗਿਆ ਏਕਤਾ ਦਾ ਸੁਨੇਹਾ ਹਰ ਇੱਕ ਨੂੰ ਪਸੰਦ ਆ ਰਿਹਾ ਹੈ।
ਇਨ੍ਹਾਂ ਸਤਰਾਂ ਨੂੰ ਬੋਲ ਅਤੇ ਮਿਊਜ਼ਿਕ ਵੀ ਬੱਬੂ ਮਾਨ ਨੇ ਹੀ ਦਿੱਤਾ ਹੈ। ਇਸ ਆਡਿਓ ਕਲਿੱਪ 'ਚ ਬੱਬੂ ਮਾਨ ਨੇ ਜਿਸ ਪੋਸਟਰ ਦੀ ਵਰਤੋਂ ਕੀਤੀ ਹੈ ਉਸ 'ਚ ਉਨ੍ਹਾਂ ਲਾਲ ਪੱਗ ਬਣੀ ਹੈ। ਇਸ ਲੁੱਕ ਦੀ ਵੀ ਹਰ ਇੱਕ ਨੇ ਤਾਰੀਫ਼ ਕੀਤੀ ਹੈ।