ਅਮ੍ਰਿੰਤਸਰ: ਪੰਜਾਬ ਦੇ ਕੈਬਿਨੇਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੇ ਪੁੱਤਰ ਅਜੇ ਸਰਕਾਰੀਆ ਨੇ ਫ਼ਿਲਮ 'ਅੜਬ ਮੁਟਿਆਰਾਂ' ਰਾਹੀਂਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਇਸ ਫ਼ਿਲਮ 'ਚ ਅਜੇ ਸਰਕਾਰੀਆ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਫ਼ਿਲਮ ਦੇ ਪ੍ਰਮੋਸ਼ਨ ਵੇਲੇ ਜਦੋਂ ਉਨ੍ਹਾਂ ਤੋਂ ਪੁਛਿੱਆ ਗਿਆ ਕਿ ਰਾਜਨੀਤੀ 'ਚ ਉਨ੍ਹਾਂ ਦੀ ਕੀ ਦਿਲਚਸਪੀ ਹੈ?
ਹੋਰ ਪੜ੍ਹੋ: birthday special: ਧਰਮਿੰਦਰ ਮੰਨਦੇ ਹਨ ਕਿ ਸੰਨੀ ਦਿਓਲ ਉਨ੍ਹਾਂ ਲਈ ਹੈ ਬਹੁਤ 'ਲੱਕੀ'
ਤਾਂ ਇਸ ਦਾ ਜਵਾਬ ਉਨ੍ਹਾਂ ਦਿੱਤਾ ਕਿ ਜ਼ਰੂਰੀ ਨਹੀਂ ਕਿ ਜੋ ਉਹ ਰਾਜਨਿਤੀਕ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ, ਤਾਂ ਉਹ ਵੀ ਰਾਜਨੀਤੀ ਦੇ ਵਿੱਚ ਵੀ ਆਪਣਾ ਕਰੀਅਰ ਬਣਾਉਂਣਗੇ। ਉਨ੍ਹਾਂ ਕਿਹਾ ਜੇਕਰ ਹੀਰੋ ਦਾ ਬੇਟਾ ਹੀਰੋ ਬਣਦਾ ਹੈ ਜਾਂ ਫ਼ੇਰ ਸਿਆਸਤਦਾਨ ਦਾ ਪੁੱਤਰ ਸਿਆਸਤ 'ਚ ਆਉਂਦਾ ਹੈ ਤਾਂ ਲੋਕ ਬੋਲਦੇ ਹਨ, ਇਹ ਇੱਕ ਉਦਹਾਰਨ ਹੈ ਕਿ ਜੋ ਰੀਤ ਤੁਰੀ ਆ ਰਹੀ ਹੈ, ਜ਼ਰੂਰੀ ਨਹੀਂ ਉਹ ਅੱਗੇ ਵੀ ਇਸ ਤਰ੍ਹਾਂ ਹੀ ਵੱਧਦੀ ਰਹੇ।
ਹੋਰ ਪੜ੍ਹੋ:ਰਵੀਨਾ ਟੰਡਨ ਦੇ ਜਨਮ ਦਿਨ ਦਾ 'ਪ੍ਰੀ ਬਰਥ ਡੇ ਸੈਲੀਬ੍ਰੇਸ਼ਨ ਸ਼ੁਰੂ'
ਆਪਣੇ ਪਰਿਵਾਰ ਬਾਰੇ ਗੱਲਬਾਤ ਕਰਦਿਆਂ ਅਜੇ ਸਰਕਾਰੀਆ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੰਦਾ ਹੈ। ਫ਼ਿਲਮ ਅੜਬ ਮੁਟਿਆਰਾਂ 'ਚ ਅਜੇ ਦਾ ਸਿਲੈਕਸ਼ਨ ਕਿਵੇਂ ਹੋਇਆ, ਇਸ ਬਾਰੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਅਜੇ ਨੇ ਕਿਹਾ ਕਿ ਮੁੰਬਈ 'ਚ ਉਨ੍ਹਾਂ ਕਈ ਨਾਟਕਾਂ 'ਚ ਛੋਟੇ-ਮੋਟੇ ਰੋਲ ਕੀਤੇ ਹਨ। ਮੁੰਬਈ 'ਚ ਉਨ੍ਹਾਂ ਦੀ ਮੁਲਾਕਾਤ ਗੁਣਬੀਰ ਸਿੰਘ ਸਿੱਧੂ ਨਾਲ ਹੋਈ। ਦੱਸ ਦਈਏ ਕਿ ਗੁਣਬੀਰ ਸਿੰਘ ਸਿੱਧੂ ਵਾਇਟ ਹਿੱਲ ਪ੍ਰੋਡਕਸ਼ਨ ਦੇ ਮੈਨੇਜਿੰਗ ਡਾਇਰੈਕਟਰ ਹਨ। ਗੁਣਬੀਰ ਸਿੰਘ ਸਿੱਧੂ ਨੇ ਹੀ ਅਜੇ ਸਰਕਾਰੀਆ ਨੂੰ ਫ਼ਿਲਮ ਅੜਬ ਮੁਟਿਆਰਾਂ ਲਈ ਸਾਇਨ ਕੀਤਾ।
ਅਕਸਰ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਸਿਆਸੀ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਵਿਅਕਤੀ, ਸਿਆਸਤ 'ਚ ਜ਼ਰੂਰ ਸ਼ਾਮਲ ਹੁੰਦਾ ਹੈ, ਪਰ ਅਜੇ ਸਰਕਾਰੀਆ ਵੱਲੋਂ ਸਿਆਸਤ ਨਾ ਅਪਣਾ ਕੇ ਸਿਨੇਮਾ 'ਚ ਜਾਣਾ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਰੀਤ ਹਰ ਕੋਈ ਅਪਣਾਵੇਂ, ਇਹ ਜ਼ਰੂਰੀ ਨਹੀਂ ਹੁੰਦਾ।