ਚੰਡੀਗੜ੍ਹ: ਸਭ ਤੋਂ ਪ੍ਰਸਿੱਧ ਸੈਲੀਬ੍ਰਿਟੀ (Celebrity) ਜੋੜੇ ਵਿਚੋਂ ਇਕ, ਪ੍ਰਿਯੰਕਾ ਚੋਪੜਾ ਜੋਨਸ (Priyanka Chopra Jones) ਅਤੇ ਨਿਕ ਜੋਨਸ ਆਪਣੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਸ਼ਾਨਦਾਰ ਤਰੀਕੇ ਨਾਲ ਜੀ ਰਹੇ ਹਨ। ਉਨ੍ਹਾਂ ਦੇ ਰੋਮਾਂਟਿਕ ਡਿਨਰ ਡੇਟਸ ਤੋਂ ਲੈ ਕੇ, ਬਰਥਡੇ ਸਰਪ੍ਰਾਈਜ਼ ਤੱਕ, ਸਭ ਕੁਝ ਪਰੀਆਂ ਦੀ ਕਹਾਣੀ ਵਾਂਗ ਦਿਖਦਾ ਹੈ। ਪੌਪ ਗਾਇਕ ਨਿਕ ਜੋਨਸ (Pop singer Nick Jones) ਨੇ ਵੀਰਵਾਰ ਯਾਨੀ 16 ਸਤੰਬਰ ਨੂੰ ਆਪਣਾ 29ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨੂੰ ਖਾਸ ਅੰਦਾਜ਼ ਵਿਚ ਵਧਾਈ ਦਿੱਤੀ ਹੈ। ਕੰਮ ਕਾਰਣ ਪ੍ਰਿਯੰਕਾ ਦਾ ਕਾਫੀ ਸਮਾਂ ਲੰਡਨ ਵਿਚ ਲੰਘ ਰਿਹਾ ਹੈ ਪਰ ਪਤੀ ਦੇ ਨਾਲ ਸਮਾਂ ਬਿਤਾਉਣ ਲਈ ਉਹ ਅਮਰੀਕਾ ਪੁੱਜੀ। ਉਨ੍ਹਾਂ ਨੇ ਨਿਕ ਦਾ ਜਨਮਦਿਨ ਪੈਂਸਿਲਵੇਨੀਆ (Pennsylvania) ਦੇ ਫਾਰਮਿੰਗਟਨ (Farmington) ਵਿਚ ਮਨਾਇਆ। ਪ੍ਰਿਯੰਕਾ ਨੇ ਨਿਕ ਦੇ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਇਕ ਪਿਆਰਾ ਜਿਹਾ ਨੋਟ ਲਿਖਿਆ ਹੈ।
ਤਸਵੀਰ ਵਿਚ ਪ੍ਰਿਯੰਕਾ ਨੇ ਨਿਕ ਨੂੰ ਜੱਫੀ ਪਾਈ ਹੈ ਉਥੇ ਹੀ ਨਿੱਕ, ਪ੍ਰਿਯੰਕਾ ਨੂੰ ਕਿਸ ਕਰ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ-'ਮੇਰੀ ਜ਼ਿੰਦਗੀ ਦਾ ਪਿਆਰ, ਉਮੀਦਾਂ ਨਾਲ ਭਰਿਆ ਪਿਆਰ ਇਨਸਾਨ ਨੂੰ ਜਨਮਦਿਨ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਆਈ ਲਵ ਯੂ ਬੇਬੀ... ਤੁਹਾਡੇ ਹੋਣ ਲਈ ਧੰਨਵਾਦ।'
ਬੀਤੇ ਦਿਨੀਂ ਪ੍ਰਿਯੰਕਾ ਚੋਪੜਾ ਨੂੰ ਨਿਊਯਾਰਕ ਦੇ ਜੇ.ਕੇ.ਐੱਫ. ਏਅਰਪੋਰਟ 'ਤੇ ਸਪੋਰਟ ਕੀਤਾ ਗਿਆ ਸੀ। ਉਨ੍ਹਾਂ ਨੇ ਸਵੈੱਟਸ਼ਰਟ ਪਹਿਨੀ ਹੋਈ ਸੀ। ਏਅਰਪੋਰਟ ਤੋਂ ਪ੍ਰਿਯੰਕਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਗਈਆਂ। ਨਿਕ ਦਾ ਜਨਮਦਿਨ ਮਨਾਉਣ ਲਈ ਉਹ ਅਮਰੀਕਾ ਪਹੁੰਚੀ ਹੈ।
ਪ੍ਰਿਯੰਕਾ ਚੋਪੜਾ ਭਾਰਤੀ ਫਿਲਮ ਅਭਿਨੇਤਰੀ ਹੈ। ਇਨ੍ਹਾਂ ਦਾ ਜਨਮ 18 ਜੁਲਾਈ 1982 ਨੂੰ ਜਮਸ਼ੇਦਪੁਰ ਵਿਚ ਹੋਇਆ ਸੀ। ਪ੍ਰਿਯੰਕਾ ਚੋਪੜਾ ਸਾਲ 2000 ਵਿਚ ਮਿਸ ਵਰਲਡ ਰਹਿ ਚੁੱਕੀ ਹੈ। ਪ੍ਰਿਯੰਕਾ ਚੋਪੜਾ ਭਾਰਤ ਦੀ ਸਭ ਤੋਂ ਜ਼ਿਆਦਾ ਮੇਹਨਤਾਨਾ ਪਾਉਣ ਵਾਲੀ ਮਹਿਲਾ ਸੈਲੀਬ੍ਰਿਟੀ ਹੈ। ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਇਨ੍ਹਾਂ ਨੂੰ ਕਈ ਫਿਲਮਾਂ ਵਿਚ ਕੰਮ ਕਰਨ ਦੇ ਮੌਕੇ ਮਿਲੇ। ਇਨ੍ਹਾਂ ਨੂੰ ਅੱਬਾਸ-ਮਸਤਾਨ ਦੀ ਹਮਰਾਜ ਤੋਂ ਆਪਣਾ ਫਿਲਮੀ ਡੈਬਿਊ ਕਰਨਾ ਸੀ ਪਰ ਕਿਸੇ ਕਾਰਣ ਉਹ ਫਿਲਮ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਇਨ੍ਹਾਂ ਨੂੰ 2002 ਵਿਚ ਤਮਿਲ ਫਿਲਮ 'ਥਾਮਿਜਾਨ' ਤੋਂ ਡੈਬਿਊ ਕੀਤਾ।
ਹਿੰਦੀ ਫਿਲਮਾਂ ਵਿਚ ਪ੍ਰਿਯੰਕਾ ਚੋਪੜਾ ਨੇ 'ਦਾ ਹੀਰੋ : ਲਵ ਸਟੋਰੀ ਆਫ ਸਪਾਈ' ਤੋਂ ਡੈਬਿਊ ਕੀਤਾ। ਇਸ ਵਿਚ ਉਨ੍ਹਾਂ ਦੇ ਨਾਲ ਸਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਨੇ ਵੀ ਕੰਮ ਕੀਤਾ ਸੀ। ਪ੍ਰਿਯੰਕਾ ਚੋਪੜਾ ਕਈ ਐਵਾਰਡ ਜਿੱਤ ਚੁੱਕੀ ਹੈ ਜਿਸ ਵਿਚ ਫਿਲਮਫੇਅਰ ਅਤੇ ਨੈਸ਼ਨਲ ਫਿਲਮ ਐਵਾਰਡ ਵੀ ਸ਼ਾਮਲ ਹਨ। ਭਾਰਤ ਸਰਕਾਰ 2016 ਵਿਚ ਪ੍ਰਿਯੰਕਾ ਚੋਪੜਾ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਸਨਮਾਨ ਪਦਮਸ਼੍ਰੀ ਨਾਲ ਵੀ ਨਵਾਜ਼ ਚੁੱਕੀ ਹੈ।
ਫੋਰਬਸ ਮੈਗਜ਼ੀਨ ਨੇ ਇਨ੍ਹਾਂ ਨੂੰ 2017 ਵਿਚ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ 100 ਔਰਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। 2008 ਵਿਚ ਇਨ੍ਹਾਂ ਨੂੰ ਫੈਸ਼ਨ ਫਿਲਮ ਲਈ ਬੈਸਟ ਐਕਟ੍ਰੈਸ ਦਾ ਨੈਸ਼ਨਲ ਫਿਲਮ ਐਵਾਰਡ ਦਿੱਤਾ ਗਿਆ। ਪ੍ਰਿਯੰਕਾ ਚੋਪੜਾ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਵਿਚ ਕੰਮ ਕਰ ਚੁੱਕੀ ਹੈ।
ਇਹ ਵੀ ਪੜ੍ਹੋ-ਰਜਨੀਕਾਂਤ ਦੇ ਫਿਲਮ ਦੀ ਖੁਸ਼ੀ, ਪੋਸਟਰ ‘ਤੇ ਛਿੜਕਿਆ ਖੂਨ