ETV Bharat / sitara

38 ਸਾਲਾਂ ਦੇ ਹੋਏ ਰੋਸ਼ਨ ਪ੍ਰਿੰਸ, 2006 'ਚ ਕੀਤੀ ਸੀ ਕਰੀਅਰ ਦੀ ਸ਼ੁਰੂਆਤ

ਉੱਘੇ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ 38 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਆਉਣ ਵਾਲੇ ਗੀਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰੋਸ਼ਨ ਪ੍ਰਿੰਸ ਦਾ ਅਗਲਾ ਗੀਤ 23 ਸਤੰਬਰ ਨੂੰ ਰਿਲੀਜ਼ ਹੋੇਵੇਗਾ। ਇਸ ਗੀਤ ਦੇ ਵਿੱਚ ਬੀਐਨ ਸ਼ਰਮਾ ਵੀ ਨਜ਼ਰ ਆਉਣਗੇ। ਰੋਸ਼ਨ ਪ੍ਰਿੰਸ ਦੇ ਜਨਮ ਦਿਨ 'ਤੇ ਕਿਵੇਂ ਦਾ ਹੈ ਉਨ੍ਹਾਂ ਗਾਇਕੀ ਅਤੇ ਫ਼ਿਲਮੀ ਸਫ਼ਰ ਉਸ ਲਈ ਪੜ੍ਹੋ ਪੂਰੀ ਖ਼ਬਰ

author img

By

Published : Sep 12, 2019, 1:15 PM IST

ਫ਼ੋੋਟੋ

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਦਾ ਜਨਮ ਪੰਜਾਬ ਦੇ ਬੰਗਾ ਸ਼ਹਿਰ ਦੇ ਵਿੱਚ 12 ਸਤੰਬਰ 1981 ਨੂੰ ਹੋਇਆ। ਰੋਸ਼ਨ ਪ੍ਰਿੰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰੋਸ਼ਨ ਪ੍ਰਿੰਸ ਨੇ 2006 ਦੇ ਵਿੱਚ ਕੀਤੀ। ਸਭ ਤੋਂ ਪਹਿਲਾਂ ਉਹ ਰਿਐਲੇਟੀ ਸ਼ੋਅ 'ਅਵਾਜ਼ ਪੰਜਾਬ ਦੀ' ਦੇ ਵਿੱਚ ਨਜ਼ਰ ਆਏ। ਇਸ ਸ਼ੋਅ ਦੇ ਵਿੱਚ ਰੋਸ਼ਨ ਪ੍ਰਿੰਸ ਦੀ ਗਾਇਕੀ ਨੂੰ ਬਹੁਤ ਪਸੰਦ ਕੀਤਾ ਗਿਆ। ਰੋਸ਼ਨ ਪ੍ਰਿੰਸ ਨੇ ਇਹ ਸ਼ੋਅ ਜਿੱਤਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਮਿਸ ਪੂਜਾ ਦੇ ਨਾਲ ਗੀਤ ਕੀਤਾ ਜਿਸ ਦਾ ਨਾਂਅ ਸੀ ਪ੍ਰਿੰਸ ਐਂਡ ਪੂਜਾ ਲਾਈਵ , ਰੋਸ਼ਨ ਪ੍ਰਿੰਸ ਦੇ ਬਹੁਤ ਗੀਤ ਆਏ ਪਰ ਕਾਮਯਾਬੀ ਰੋਸ਼ਨ ਪ੍ਰਿੰਸ ਨੂੰ ਲੁੱਕ ਅਤੇ ਲੱਕ ਗੀਤ ਦੇ ਨਾਲ ਮਿਲੀ।

ਰੋਸ਼ਨ ਪ੍ਰਿੰਸ ਇੱਕ ਅਜਿਹਾ ਕਲਾਕਾਰ ਹੈ ਜਿਸ ਨੇ ਹਮੇਸ਼ਾ ਨਵੇਂ ਟੈਂਲੇਂਟ ਨੂੰ ਪ੍ਰਮੋਟ ਕੀਤਾ ਹੈ। ਮਸ਼ਹੂਰ ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਨੂੰ ਲਾਂਚ ਰੋਸ਼ਨ ਪ੍ਰਿੰਸ ਨੇ ਕੀਤਾ। ਹੈਪੀ ਰਾਏਕੋਟੀ ਦਾ ਪਹਿਲਾਂ ਗੀਤ ਤੇਰੇ ਠੁਮਕੇ ਨਚਾਈ ਜਾਂਦੇ ਰੋਸ਼ਨ ਪ੍ਰਿੰਸ ਨੇ ਗਾਇਆ। ਇੱਕ ਇੰਟਰਵਿਊ 'ਚ ਹੈਪੀ ਰਾਏਕੋਟੀ ਆਖਦੇ ਹਨ ਕਿ ਸ਼ੁਰੂਆਤ ਦੇ ਵਿੱਚ ਨਾਮਵਾਰ ਗਾਇਕ ਉਸ ਨੂੰ ਗੀਤ ਗਾਉਣ ਦੇ ਬਦਲੇ ਪੈਸੇ ਮੰਗਦੇ ਸਨ। ਉਨ੍ਹਾਂ ਕਿਹਾ ਕਿ ਇੱਕ ਰੋਸ਼ਨ ਪ੍ਰਿੰਸ ਹੀ ਸੀ ਜਿਸ ਨੇ ਉਸ ਦੇ ਗੀਤਾਂ ਨੂੰ ਸੁਣਿਆ ਉਸ ਨੂੰ ਮੌਕਾ ਦਿੱਤਾ ਆਪਣੇ ਆਪ ਨੂੰ ਸਾਬਿਤ ਕਰਨ ਦਾ।

ਰੋਸ਼ਨ ਪ੍ਰਿੰਸ ਨੇ ਗਾਇਕੀ ਤੋੇਂ ਇਲਾਵਾ ਫ਼ਿਲਮੀ ਸਫ਼ਰ 2009 'ਚ ਫ਼ਿਲਮ ਲਗਦਾ ਏ ਇਸ਼ਕ ਹੋ ਗਿਆ ਤੋਂ ਸ਼ੁਰੂ ਕੀਤਾ। ਸ਼ੁਰੂਆਤ ਦੇ ਵਿੱਚ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਰਲਵਾ-ਮਿਲਵਾ ਹੀ ਹੁੰਗਾਰਾ ਮਿਲਿਆ ਪਰ 2018 ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਲਾਵਾਂ ਫ਼ੇਰੇ ਨੂੰ ਬਾਕਸ ਆਫ਼ਿਸ 'ਤੇ ਚੰਗਾ ਰਿਸਪੌਂਸ ਮਿਲਿਆ।

ਆਪਣੇ ਜਨਮ ਦਿਨ 'ਤੇ ਰੋਸ਼ਨ ਪ੍ਰਿੰਸ ਨੇ ਇੰਸਟਾਗ੍ਰਾਮ 'ਤੇ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰੋਸ਼ਨ ਪ੍ਰਿੰਸ ਦਾ ਅਗਲਾ ਗੀਤ 23 ਸਤੰਬਰ ਨੂੰ ਰਿਲੀਜ਼ ਹੋਵੇਗਾ।

ਇਸ ਗੀਤ ਦਾ ਨਾਂਅ ਗੱਭਰੂ ਕਵਾਰਾ ਹੈ। ਇਸ ਗੀਤ 'ਚ ਖ਼ਾਸ ਇਹ ਹੈ ਕਿ ਇਸ ਵਿੱਚ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਬੀਐਨ ਸ਼ਰਮਾ ਨਜ਼ਰ ਆਉਣਗੇ।

Intro:Body:

punjabi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.