ਚੰਡੀਗੜ੍ਹ: 24 ਮਈ ਨੂੰ ਪਾਲੀਵੁੱਡ ਦੀਆਂ ਦੋਂ ਨਾਮਵਾਰ ਸ਼ਖ਼ਸੀਅਤਾਂ ਦੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਕ ਫ਼ਿਲਮ ਹੈ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਅਤੇ ਦੂਜੀ ਹੈ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ 'ਮੁਕਲਾਵਾ'। ਚਾਰਾਂ ਹੀ ਕਲਾਕਾਰਾਂ ਨੇ ਇਕ ਦੂਜੇ ਦੇ ਨਾਲ ਕੰਮ ਵੀ ਕੀਤਾ ਹੈ ਅਤੇ ਇਕ ਦੂਜੇ ਦੇ ਕੰਮ ਨੂੰ ਸਪੋਰਟ ਵੀ ਕੀਤਾ ਹੈ। ਪਰ ਸਵਾਲ ਇਹ ਊਠਦਾ ਹੈ ਕਿ ਇਹ ਕਲਾਕਾਰ ਹੁਣ ਵੀ ਇਕ ਦੂਜੇ ਦੀ ਫ਼ਿਲਮ ਨੂੰ ਪ੍ਰਮੋਟ ਕਰਨਗੇ?
ਇਸ ਦਾ ਉੱਤਰ ਸਰਗੁਣ ਮਹਿਤਾ ਅਤੇ ਐਮੀ ਵਿਰਕ ਨੇ ਦੇ ਦਿੱਤਾ ਹੈ। ਜੀ ਹਾਂ ਕੁਝ ਦਿਨ ਪਹਿਲਾਂ ਸਰਗੁਣ ਨੇ ਇੰਸਟਾਗ੍ਰਾਮ 'ਤੇ ਫ਼ਿਲਮ 'ਮੁਕਲਾਵਾ' ਨੂੰ ਪ੍ਰਮੋਟ ਕਰਦੇ ਹੋਏ ਫ਼ਿਲਮ ਦੇ ਗੀਤ 'ਕਾਲਾ ਸੁੱਟ' 'ਤੇ ਡਾਂਸ ਕਰਕੇ ਵੀਡੀਓ ਪਾਈ ਸੀ।
- " class="align-text-top noRightClick twitterSection" data="
">
- " class="align-text-top noRightClick twitterSection" data="
">