ਮੁੰਬਈ: ਫ਼ਿਲਮਮੇਕਰ ਮਹੇਸ਼ ਭੱਟ ਦਾ ਕਹਿਣਾ ਇਹ ਹੈ ਕਿ ਜਦੋਂ ਵੀ ਅਨੁਪਮ ਖੇਰ ਕੁਝ ਹਾਸਿਲ ਕਰਦੇ ਹਨ ਤਾਂ ਵੱਖ-ਵੱਖ ਰਾਜਨੀਤਿਕ ਵਿਚਾਰਧਾਰਾ ਹੋਣ ਦੇ ਬਾਵਜੂਦ ਉਨ੍ਹਾਂ ਦਾ ਦਿਲ ਮਾਨ ਨਾਲ ਭਰ ਜਾਂਦਾ ਹੈ। ਮਹੇਸ਼ ਭੱਟ ਨੇ ਆਪਣੀ 1984 ਦੀ ਫ਼ਿਲਮ 'ਸਾਰਾਂਸ਼' ਦੇ ਨਾਲ ਫ਼ਿਲਮ ਉਦਯੋਗ 'ਚ ਅਦਾਕਾਰ ਅਨੁਪਮ ਖ਼ੇਰ ਨੂੰ ਲਾਂਚ ਕੀਤਾ ਸੀ।
ਦੱਸ ਦਈਏ ਕਿ ਅਨੁਪਮ ਖੇਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਬਹੁਤ ਵੱਡੇ ਸਮਰਥਕ ਹਨ ਜਦਕਿ ਮਹੇਸ਼ ਭੱਟ ਧਰਮ ਨਿਰਪੇਖ ਰਾਜਨੀਤੀ ਦੀ ਵਿਚਾਰਧਾਰਾ ਲਈ ਜਾਣੇ ਜਾਂਦੇ ਹਨ। ਮਹੇਸ਼ ਭੱਟ ਦੀ ਵਿਚਾਰਧਾਰਾ ਅਨੁਪਮ ਖੇਰ ਦੀ ਕਿਤਾਬ "lessons life taught me unknowingly" ਦੇ ਉਦਘਾਟਨ ਵੇਲੇ ਸਾਹਮਣੇ ਆਈਆ ਸਨ। ਇਸ ਸਮਾਰੋਹ 'ਚ ਮਹੇਸ਼ ਭੱਟ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਸੀ।
ਇਸ ਸਮਾਰੋਹ 'ਚ ਮਹੇਸ਼ ਭੱਟ ਨੂੰ ਸਵਾਲ ਕੀਤਾ ਗਿਆ ਸੀ ਰਾਜਨੀਤਿਕ ਵਿਚਾਰਧਾਰਾ ਵੱਖ-ਵੱਖ ਹੋਣ ਦੇ ਬਾਵਜੂਦ ਵੀ ਕਿਹੜੀ ਇੱਕ ਚੀਜ਼ ਹੈ, ਜੋ ਦੋਹਾਂ ਨੂੰ ਇੱਕ ਕਰਕੇ ਰੱਖਦੀ ਹੈ ? ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੱਟ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਇਹ ਸਵਾਲ ਪੁਛਿੱਆ ਗਿਆ। ਉਨ੍ਹਾਂ ਕਿਹਾ ਕਿ 2014 ਆਮ ਚੋਣਾਂ ਵੇਲੇ ਇੱਕ ਟੀਵੀ ਇੰਟਰਵਿਊ 'ਚ ਪੱਤਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਇੱਕ ਦੂਜੇ ਖ਼ਿਲਾਫ਼ ਬੋਲੀਏ।"
ਭੱਟ ਨੇ ਕਿਹਾ,"ਅਸੀਂ ਇੱਕੋਂ ਹੀ ਛੱਤ ਦੇ ਨੀਚੇ ਕਿਉਂ ਨਹੀਂ ਰਹਿ ਸਕਦੇ, ਜਿੱਥੇ ਅਸੀਂ ਇੱਕ-ਦੂਜੇ ਦੇ ਨਾਲ ਅਸਹਿਮਤ ਹੋ ਸਕਦੇ ਹਾਂ? ਅਸੀਂ ਪਿਆਰ ਨੂੰ ਬਰਕਰਾਰ ਕਿਉਂ ਨਹੀਂ ਰੱਖ ਸਕਦੇ ਜੋ ਜੀਵਨ ਲਈ ਜ਼ਰੂਰੀ ਹੈ।" ਬਾਲੀਵੁੱਡ ਵਿਚ ਅਨੁਪਮ ਖੇਰ ਨੂੰ ਮੌਕਾ ਦੇਣ ਵਾਲੇ ਭੱਟ ਨੇ ਕਿਹਾ ਕਿ ਜਦੋਂ ਖੇਰ ਕੁਝ ਹਾਸਲ ਕਰ ਲੈਂਦੇਂ ਹਨ ਤਾਂ ਉਨ੍ਹਾਂ ਦਾ ਦਿਲ ਮਾਨ ਨਾਲ ਭਰ ਜਾਂਦਾ ਹੈ।