ਮੁੰਬਈ: ਕਾਰਤਿਕ ਆਰੀਅਨ ਫਿਲਹਾਲ ਬਾਲੀਵੁੱਡ ਦੇ ਸਭ ਤੋਂ ਚਰਚਿਤ ਅਦਾਕਾਰ ਵਿੱਚੋਂ ਇੱਕ ਹਨ। ਇਸ ਸਮੇਂ ਉਹ ਆਪਣੀ ਆਉਣ ਵਾਲੀ ਫ਼ਿਲਮ 'ਪਤੀ ਪਤਨੀ ਔਰ ਵੋ' ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ, ਜਿਸ ਵਿੱਚ ਉਨ੍ਹਾਂ ਨਾਲ ਅਨਨਿਆ ਪਾਂਡੇ ਅਤੇ ਭੂਮੀ ਪੇਡਨੇਕਰ ਵੀ ਨਜ਼ਰ ਆਉਣਗੀਆਂ। ਉੱਥੇ ਹੀ ਇਸ ਦਰਮਿਆਨ ਕਾਰਤਿਕ ਆਰੀਅਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
-
.@TheAaryanKartik is flooded with kisses by the #DheemeDheeme dancers for finishing the song in one take #PatiPatniAurWoh pic.twitter.com/LZno4gLxkT
— ETimes (@etimes) November 19, 2019 " class="align-text-top noRightClick twitterSection" data="
">.@TheAaryanKartik is flooded with kisses by the #DheemeDheeme dancers for finishing the song in one take #PatiPatniAurWoh pic.twitter.com/LZno4gLxkT
— ETimes (@etimes) November 19, 2019.@TheAaryanKartik is flooded with kisses by the #DheemeDheeme dancers for finishing the song in one take #PatiPatniAurWoh pic.twitter.com/LZno4gLxkT
— ETimes (@etimes) November 19, 2019
ਕੁਝ ਦਿਨਾਂ ਪਹਿਲਾਂ ਇਸ ਫ਼ਿਲਮ ਦਾ ਟ੍ਰੇਲਰ ਅਤੇ ਇੱਕ ਗਾਣਾ 'ਧੀਮੇ ਧੀਮੇ' ਵੀ ਰਿਲੀਜ਼ ਕੀਤਾ ਗਿਆ ਸੀ, ਜੋ ਕਿ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਹੁਣ ਇਸ ਗਾਣੇ ਦੀ ਸ਼ੂਟਿੰਗ ਦੇ ਬਿਹਾਇਡ ਦਿ ਸੀਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਕਾਰਤਿਕ ਨੂੰ ਸਾਰਿਆਂ ਡਾਂਸਰਾਂ ਇੱਕ-ਇੱਕ ਕਰਕੇ ਚੁੰਮ ਰਹੀਆਂ ਹਨ। ਦਰਅਸਲ, ਕਾਰਤਿਕ ਨੇ ਇਸ ਗਾਣੇ ਨੂੰ ਇੱਕ ਟੇਕ 'ਚ ਸ਼ੂਟ ਕੀਤਾ ਸੀ। ਵੀਡੀਓ ਵਿੱਚ ਸ਼ੂਟ ਖ਼ਤਮ ਹੋਣ ਤੋਂ ਬਾਅਦ ਸਾਰੀਆਂ ਕੁੜੀਆਂ ਕਾਰਤਿਕ ਨੂੰ kiss ਕਰਦੀ ਹੋਈ ਨਜਰ ਆ ਰਹੀਆਂ ਹਨ।
ਦੱਸ ਦਈਏ ਕਿ ਮੁਦੱਸਰ ਅਜ਼ੀਜ਼ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫ਼ਿਲਮ ਸੰਜੀਵ ਕੁਮਾਰ, ਵਿਦਿਆ ਸਿਨਹਾ ਅਤੇ ਰਣਜੀਤਾ ਦੀ ਅਸਲ ਫ਼ਿਲਮ ‘ਪੱਤੀ ਪੱਤਨੀ ਔਰ ਵੋ’ ਦਾ ਰੀਮੇਕ ਹੈ। ਇਹ 6 ਦਸੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਕਾਰਤਿਕ ਆਰੀਅਨ ਤੋਂ ਇਲਾਵਾ ਅਪਾਰ ਸ਼ਕਤੀ ਖੁਰਾਣਾ ਅਤੇ ਰਾਜੇਸ਼ ਸ਼ਰਮਾ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।
ਹੋਰ ਪੜ੍ਹੋ: ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਵਿੱਚ ਬਿੱਗ ਬੌਸ 8 ਦੇ ਵਿਨਰ ਦੀ ਹੋਵੇਗੀ ਐਂਟਰੀ