ਮੁੰਬਈ: ਐਮਾਜ਼ੌਨ ਪ੍ਰਾਈਮ ਵੀਡੀਓ 'ਤੇ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਸੀਰੀਜ਼ 'ਪਾਤਾਲ ਲੋਕ' ਨੇ ਆਪਣੀ ਕਹਾਣੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਸ 'ਤੇ ਲੋਕਾਂ ਦਾ ਕਾਫ਼ੀ ਪੌਜ਼ੀਟਿਵ ਰਿਐਕਸ਼ਨ ਆ ਰਿਹਾ ਹੈ, ਜਿਸ ਨਾਲ ਇਹ ਸੀਰੀਜ਼ ਹਿੱਟ ਸਾਬਤ ਹੋ ਰਹੀ ਹੈ।
ਦਰਸ਼ਕਾਂ ਤੋਂ ਲੈ ਕੇ ਕਾਫ਼ੀ ਫ਼ਿਲਮੀ ਸਿਤਾਰਿਆਂ ਤੇ ਆਲੋਚਕਾਂ ਨੇ ਇਸ ਸ਼ੋਅ ਨੂੰ ਕਾਫ਼ੀ ਪਸੰਦ ਕੀਤਾ ਹੈ। ਮਨੋਜ ਬਾਜਪਾਈ ਨੇ ਸੋਸ਼ਲ ਮੀਡੀਆ 'ਤੇ ਇਸ ਸ਼ੋਅ ਦੀ ਕਾਫ਼ੀ ਤਾਰੀਫ਼ ਕੀਤੀ ਹੈ।
ਉਨ੍ਹਾਂ ਨੇ ਲਿਖਿਆ, "ਇੱਕ ਚੰਗੇ ਤਰੀਕੇ ਨਾਲ ਲਿਖੀ, ਰਚਾਈ, ਫਿਲਮਾਈ ਗਈ, ਨਿਰਦੇਸ਼ਿਤ, ਸੰਪਾਦਿਤ ਕੀਤੀ ਗਈ ਤੇ ਬੇਹੱਦ ਬੇਮਿਸਾਲ ਪਰਫਾਰਮੈਂਸ ਕੀਤੀ ਗਈ... ਸੀਰੀਜ਼ ਹੈ ਪਾਤਾਲ ਲੋਕ!! ਸਾਰੇ ਕਲਾਕਾਰਾਂ, ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੂੰ ਮੇਰੇ ਵੱਲੋਂ ਵਧਾਈ,,,ਇਸ ਤੋਂ ਬਹੁਤ ਕੁਝ ਸਿੱਖਿਆ...ਵਾਹ..।"
-
A finely scripted ,crafted,photograph ed,directed,edited and performed so immaculately series PATAL LOK!!! My congratulations to all the actors makers and directors #prosit and #avinasharun.jaideep Abhishek Neeraj Gul Vipin Loveleen.bahut seekha!!waah!!
— manoj bajpayee (@BajpayeeManoj) May 17, 2020 " class="align-text-top noRightClick twitterSection" data="
">A finely scripted ,crafted,photograph ed,directed,edited and performed so immaculately series PATAL LOK!!! My congratulations to all the actors makers and directors #prosit and #avinasharun.jaideep Abhishek Neeraj Gul Vipin Loveleen.bahut seekha!!waah!!
— manoj bajpayee (@BajpayeeManoj) May 17, 2020A finely scripted ,crafted,photograph ed,directed,edited and performed so immaculately series PATAL LOK!!! My congratulations to all the actors makers and directors #prosit and #avinasharun.jaideep Abhishek Neeraj Gul Vipin Loveleen.bahut seekha!!waah!!
— manoj bajpayee (@BajpayeeManoj) May 17, 2020
ਮਨੋਜ ਬਾਜਪਾਈ ਤੋਂ ਇਲਾਵਾ ਅਦਾਕਾਰ ਵਿੱਕੀ ਕੌਸ਼ਲ ਨੇ ਇਸ ਸੀਰੀਜ਼ ਦੀ ਤਾਰੀਫ਼ ਕਰਦਿਆਂ ਲਿਖਿਆ, "ਸਾਲ ਦੀ ਸਭ ਤੋਂ ਬੇਹਤਰੀਨ ਸੀਰੀਜ਼!!! ਨਾਲ ਹੀ ਇਸ ਸ਼ਾਨਦਾਰ ਸ਼ੋਅ ਦੇ ਲ਼ਈ ਅਨੁਸ਼ਕਾ ਸ਼ਰਮਾ ਦੀ ਪੂਰੀ ਟੀਮ ਨੂੰ ਵਧਾਈ।"
ਇਸ ਵੈਬ ਸੀਰੀਜ਼ ਨੂੰ ਸੁਦੀਪ ਸ਼ਰਮਾ ਨੇ ਲਿਖਿਆ ਹੈ, ਜਿਨ੍ਹਾਂ ਨੇ 'ਉੜਤਾ ਪੰਜਾਬ' ਤੇ 'ਐਨਐਚ 10' ਵਰਗੀਆਂ ਫ਼ਿਲਮਾਂ ਲਿਖੀਆਂ ਹਨ। ਅਨੁਸ਼ਕਾ ਦੀ ਸੀਰੀਜ਼ ਵਿੱਚ ਨੀਰਜ ਕਾਬੀ, ਜੈਦੀਪ ਅਹਿਲਾਵਤ, ਅਭਿਸ਼ੇਕ ਬੈਨਰਜੀ, ਗੁਲ ਪਨਾਗ ਤੇ ਬੰਗਾਲੀ ਅਦਾਕਾਰਾ ਸਵਸਤਿਕਾ ਮੁਖਰਜੀ ਕੰਮ ਕਰ ਰਹੇ ਹਨ।