ਮੁੰਬਈ:ਅਦਾਕਾਰ ਵਰੁਣ ਧਵਨ ਜਲਦ ਹੀ ਫ਼ਿਲਮ 'ਸਟਰੀਟ ਡਾਂਸਰ 3 ਡੀ' 'ਚ ਨਜ਼ਰ ਆਉਣ ਵਾਲੇ ਹਨ।ਇਸ ਫ਼ਿਲਮ ਦਾ ਇਕ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ਵਿੱਚ ਵਰੁਣ ਦੇ ਨਾਲ ਉਨ੍ਹਾਂ ਦੀ ਸਹਿ-ਕਲਾਕਾਰ ਨੋਰਾ ਥਿਰਕਦੀ ਹੋਈ ਨਜ਼ਰ ਆ ਰਹੀ ਹੈ।
ਜੀ ਹਾਂ, ਵਾਇਰਲ ਹੋਏ ਇਸ ਵੀਡੀਓ 'ਚ ਵਰੁਣ ਅਤੇ ਨੌਰ੍ਹਾ ਦੇ ਵਿੱਚ ਹਿੱਟ ਗੀਤ 'ਦਿਲਬਰ' 'ਤੇ ਡਾਂਸ ਮੁਕਾਬਲਾ ਹੁੰਦਾ ਹੋਇਆ ਦਿੱਖ ਰਿਹਾ ਹੈ।ਦੋਵੇਂ ਹੀ ਕਲਾਕਾਰ ਦਿਲਬਰ ਦੀ ਧੁਨਾਂ 'ਤੇ ਜ਼ਬਰਦਸਤ ਅੰਦਾਜ਼ 'ਚ ਥਿਰਕਦੇ ਹੋਏ ਕਮਾਲ ਦਾ ਡਾਂਸ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ 'ਦਿਲਬਰ' 1999 ਦੀ ਫ਼ਿਲਮ 'ਸਿਰਫ਼ ਤੁਮ' ਦੇ ਇਕ ਗੀਤ ਦਾ ਰਿਮੇਕ ਹੈ। ਇਹ ਲੇਟੇਸਟ 'ਦਿਲਬਰ' ਗੀਤ ਜਾਨ ਐਬਰਾਹਿਮ ਦੀ ਫ਼ਿਲਮ 'ਸਤਮੇਵ ਜਯਤੇ' ਦੇ ਵਿੱਚ ਨੋਰਾ 'ਤੇ ਫ਼ਿਲਮਾਇਆ ਗਿਆ ਸੀ। ਇਸ ਤੋਂ ਇਲਾਵਾ ਵਰੁਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨੋਰਾ ਦੇ ਨਾਲ ਇਕ ਟਵਰਕਿੰਗ ਵੀਡੀਓ ਵੀ ਸਾਂਝੀ ਕੀਤੀ ਹੈ।
ਫ਼ਿਲਮ 'ਸਟਰੀਟ ਡਾਂਸਰ 3 ਡੀ' ਇਕ ਡਾਂਸ ਡਰਾਮਾ ਹੈ।ਜਿਸਦਾ ਨਿਰਦੇਸ਼ਨ ਰੇਮੋ ਡਿਸੂਜਾ ਕਰ ਰਹੇ ਹਨ। ਫ਼ਿਲਮ 'ਚ ਸ਼ਰਧਾ ਕਪੂਰ,ਪ੍ਰਭੂਦੇਵਾ ਅਤੇ ਅਪਾਰਸ਼ਕਤੀ ਖੁਰਾਨਾ ਵੀ ਸ਼ਾਮਿਲ ਹਨ।