ਨਵੀਂ ਦਿੱਲੀ: ਭਾਰਤ ਭਲੇ ਹੀ ਕੋਰੋਨਾ ਵਾਇਰਸ ਨਾਲ ਸੰਘਰਸ਼ ਕਰਨ ਲਈ ਤਿਆਰ ਹੋ ਚੁੱਕਿਆ ਹੈ, ਪਰ ਟਵਿੱਟਰ ਉੱਤੇ ਇੱਕ ਅਲਗ ਹੀ ਲੜਾਈ ਚਲ ਰਹੀ ਹੈ। ਸ਼ਨੀਵਾਰ ਸਵੇਰੇ ਇਹ ਲੜਾਈ ਭਾਜਪਾ ਸਾਂਸਦ ਸੁਬਰਾਮਨੀਅਮ ਸਵਾਮੀ ਤੇ ਗੀਤਕਾਰ ਜਾਵੇਦ ਅਖ਼ਤਰ ਵਿੱਚ ਹੋਈ।
ਸਵਾਮੀ ਵੱਲੋਂ 8 ਜੂਨ 2018 ਦਾ ਇੱਕ ਲੇਖ, ਜਿਸ ਵਿੱਚ ਆਸਟਰੀਆ ਵਿੱਚ 7 ਮਸਜ਼ਿਦਾਂ ਨੂੰ ਬੰਦ ਕਰਨ ਤੇ 60 ਇਮਾਮੋਂ ਨੂੰ ਧੱਕੇ ਦੇ ਕੇ ਕੱਢਣ ਦੀ ਗੱਲ ਕੀਤੀ ਗਈ ਸੀ। ਇਸ ਤੋਂ ਬਾਅਦ ਗੀਤਕਾਰ ਨੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਜਾਵੇਦ ਨੇ ਟਵੀਟ ਕਰਦਿਆਂ ਕਿਹਾ,"ਜਿਵੇਂ ਕਿ ਤੁਹਾਨੂੰ ਹਾਰਵਰਡ ਤੋਂ ਬਾਹਰ ਕੱਢਿਆ ਗਿਆ ਸੀ? ਤੁਸੀਂ ਇਸੇ ਲਾਇਕ ਹੋ ਤੇ ਮੈਨੂੰ ਯਕੀਨ ਹੈ ਕਿ ਇਮਾਮਾਂ ਨੇ ਕੁਝ ਅਜਿਹਾ ਨਹੀਂ ਕੀਤਾ ਹੋਵੇਗਾ। ਤੁਸੀਂ ਸਾਰੇ ਇੱਕੋਂ ਹੀ ਥਾਲੀ ਦੇ ਚੱਟੇ-ਬੱਟੇ ਹੋ।"
ਹੋਰ ਪੜ੍ਹੋ: 'ਗਜਨੀ 2' ਦੇ ਸੀਕੁਅਲ ਵਿੱਚ ਵਾਪਸੀ ਕਰ ਸਕਦੇ ਹਨ ਆਮਿਰ ਖ਼ਾਨ
ਹਾਲਾਂਕਿ, ਭਾਜਪਾ ਸਾਂਸਦ ਨੇ ਜੋ ਲੇਖ ਸਾਂਝਾ ਕੀਤਾ ਹੈ, ਉਹ ਸਾਲ 2018 ਦਾ ਹੈ। ਇਹ ਲੇਖ ਇੱਕ ਅੰਗਰੇਜ਼ੀ ਨਿਊਜ਼ ਸਾਈਟ ਉੱਤੇ ਛਪਿਆ ਸੀ, ਜਿਸ ਵਿੱਚ ਮਸਜ਼ਿਦਾਂ ਨੂੰ ਬੰਦ ਕੀਤੇ ਜਾਣ ਦੀ ਖ਼ਬਰ ਛਾਪੀ ਗਈ ਸੀ।