ਚੰਡੀਗੜ੍ਹ: ਉੱਤਰ ਪ੍ਰਦੇਸ਼ ਤੋਂ ਬਾਅਦ, ਹਰਿਆਣਾ ਸਰਕਾਰ ਨੇ ਪੀਰੀਅਡ ਡਰਾਮਾ ਫ਼ਿਲਮ ਤਾਨਾਜੀ: ਅਨਸੰਗ ਵਾਰੀਅਰ ਨੂੰ ਟੈਕਸ ਮੁਕਤ ਐਲਾਨ ਦਿੱਤਾ ਹੈ।
ਇਸ ਫਿਲਮ ਵਿੱਚ ਅਜੇ ਦੇਵਗਨ, ਕਾਜੋਲ ਅਤੇ ਸੈਫ ਅਲੀ ਖਾਨ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਟੈਕਸ ਮੁਕਤ ਕਰ ਦਿੱਤੀ ਗਈ ਸੀ। ਇਹ ਐਲਾਨ ਦੀਪਿਕਾ ਪਾਦੂਕੋਣ ਦੀ ਫ਼ਿਲਮ ਛਪਾਕ ਨੂੰ ਕੁੱਝ ਦਿਨ ਪਹਿਲਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਟੈਕਸ ਮੁਕਤ ਕਰ ਦਿੱਤੇ ਜਾਣ ਤੋਂ ਬਾਅਦ ਆਇਆ ਹੈ।
ਅਜੇ ਦੀ ਤਾਨਾਜੀ ਨੂੰ ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਵਿੱਚ ਟੈਕਸ ਤੋਂ ਛੋਟ ਦਿੱਤੀ ਜਾ ਰਹੀ ਹੈ ਜਦਕਿ ਛਪਾਕ ਨੂੰ ਕਾਂਗਰਸ ਸੂਬਿਆਂ ਵਿੱਚ ਟੈਕਸ ਮੁਕਤ ਬਣਾਇਆ ਗਿਆ ਹੈ। ਦੋਵੇਂ ਫ਼ਿਲਮਾਂ 10 ਜਨਵਰੀ ਨੂੰ ਸਕ੍ਰੀਨ 'ਤੇ ਆਈਆਂ ਸਨ, ਪਰ ਦੋਵਾਂ ਫ਼ਿਲਮਾਂ ਨੂੰ ਵਿਸ਼ੇ ਜਾਂ ਯੋਗਤਾ ਕਾਰਨ ਨਹੀਂ ਬਲਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਜੇ.ਐਨ.ਯੂ. ਹਿੰਸਾ ਵਰਗੇ ਮੁੱਦਿਆਂ 'ਤੇ ਅਦਾਕਾਰਾਂ ਜਾਂ ਫਿਲਮ ਨਿਰਮਾਤਾਵਾਂ ਨੇ ਕਿਹੜਾ ਸਿਆਸੀ ਰੁਖ ਅਪਣਾਇਆ ਹੋ ਸਕਦਾ ਹੈ, ਇਸ ਅਧਾਰ 'ਤੇ ਟੈਕਸ ਮੁਕਤ ਘੋਸ਼ਿਤ ਕੀਤੀਆਂ ਗਈਆਂ ਹਨ।
ਜੀਵਨੀ ਦੇ ਅਧਾਰਤ ਇਹ ਫਿਲਮ, ਤਾਨਾਜੀ- ਅਨਸੰਗ ਵਾਰੀਅਰ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਦਲੇਰ ਅਤੇ ਸਮਰਪਤ ਕਮਾਂਡਰ ਤਾਨਾਜੀ ਮਲੁਸਰੇ ਦੀ ਬਹਾਦਰੀ ਵਾਲੀ ਗਾਥਾ 'ਤੇ ਅਧਾਰਤ ਹੈ। ਇਹ ਫ਼ਿਮਲ ਅਜੇ ਦੇਵਗਨ ਮਰਾਠਾ ਯੋਧਾ ਤਨਹਾਜੀ ਮਲਸਰੇ ਦੀ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆਉਂਦਾ ਹੈ ਜੋ ਕਿ ਸਿਧਾਂਤ 'ਭਗਵਾ' (ਭਗਵਾਂ) ਝੰਡਾ ਅਤੇ 'ਸਵਰਾਜ' (ਘਰੇਲੂ ਰਾਜ) ਅਤੇ 'ਸੱਚ' (ਸੱਚ) ਲਈ ਲੜ ਰਿਹਾ ਹੈ।
ਤਾਨਾਜੀ ਦੀ ਪਤਨੀ ਸਾਵਿਤਰੀਬਾਈ ਮਲੁਸਰੇ ਦੀ ਭੂਮਿਕਾ ਕਾਜੋਲ ਨੇ ਨਿਭਾਈ ਹੈ ਜਿਸ ਨੂੰ ਇੱਕ ਮਜ਼ਬੂਤ ਪਾਤਰ ਵਜੋਂ ਦਰਸਾਇਆ ਗਿਆ ਹੈ, ਜੋ ਦ੍ਰਿੜਤਾ ਨਾਲ ਫੈਸਲਾ ਲੈਣ ਵਿੱਚ ਤਾਨਹਾਜੀ ਦਾ ਸਾਥ ਦਿੰਦਾ ਹੈ।
ਵਿਰੋਧੀ ਦਾ ਕਿਰਦਾਰ ਨਿਭਾਉਣ ਵਾਲੇ ਸੈਫ ਅਲੀ ਖਾਨ, ਰਾਜਪੂਤ ਅਧਿਕਾਰੀ ਉਦੈ ਭਾਨ ਦੇ ਜ਼ਬਰਦਸਤ ਰੂਪ ਵਿੱਚ ਸਾਹਮਣੇ ਆਏ, ਜੋ ਮੁਗਲ ਬਾਦਸ਼ਾਹ ਔਰੰਗਜ਼ੇਬ ਲਈ ਕੰਮ ਕਰਦੇ ਹਨ।
ਪੀਰੀਅਡ ਡਰਾਮਾ ਫਿਲਮ ਦੇਖਣ ਵਾਲਿਆਂ ਅਤੇ ਆਲੋਚਕਾਂ ਵਿੱਚ ਇਸ ਫ਼ਿਲਮ ਦੀ ਕਾਫੀ ਸ਼ਲਾਘਾ ਹੋ ਰਹੀ ਹੈ।