ਮੁੰਬਈ : ਫਿਲਮ ਨਿਰਮਾਤਾ ਤਾਹਿਰਾ ਕਸ਼ਯਪ ਦੀ ਆਪਣੇ ਪਤੀ ਅਦਾਕਾਰ ਆਯੂਸ਼ਮਾਨ ਖ਼ੁਰਾਨਾ ਨਾਲ ਸਾਂਝ ਨੂੰ ਹਰ ਕੋਈ ਪਿਆਰ ਕਰਦਾ ਹੈ। ਤਾਹਿਰਾ ਅਕਸਰ ਆਪਣੇ ਪਤੀ ਦੀ ਅਦਾਕਾਰੀ ਜਾਂ ਫ਼ਿਲਮਾਂ ਬਾਰੇ ਗੱਲ ਕਰਦੀ ਹੀ ਰਹਿੰਦੀ ਹੈ। ਹਾਲ ਹੀ ਦੇ ਵਿੱਚ ਤਾਹਿਰਾ ਨੇ ਕਿਹਾ ਹੈ ਕਿ ਫ਼ਿਲਮਾਂ ਵਿੱਚ ਉਹ ਆਯੂਸ਼ਮਾਨ ਖ਼ੁਰਾਨਾ ਦੇ ਬੋਲਡ ਸੀਨਜ਼ ਨੂੰ ਵੇਖ ਕੇ ਸ਼ੁਰੂ ਵਿਚ ਅਸਹਿਜ ਮਹਿਸੂਸ ਕਰਦੀ ਸੀ, ਪਰ ਹੁਣ ਉਸ ਨੇ ਇਸ ਭਾਵਨਾ ਉੱਤੇ ਕੰਟਰੋਲ ਕਰਨਾ ਸਿੱਖ ਲਿਆ ਹੈ।
ਤਹਿਰਾ ਨੇ ਕਿਹਾ ਹੈ ਕਿ ਜਦੋਂ ਆਯੂਸ਼ਮਾਨ ਨੇ 'ਵਿੱਕੀ ਡੋਨਰ' ਕੀਤੀ ਸੀ ਤਾਂ ਉਸ ਵੇਲੇ ਯਾਮੀ ਗੌਤਮ ਦੇ ਨਾਲ ਆਯੂਸ਼ਮਾਨ ਖੁਰਾਨਾ ਦੇ ਬੋਲਡ ਸੀਨਜ਼ ਨੂੰ ਵੇਖ ਕੇ ਉਹ ਅਸੁਰੱਖਿਅਤ ਹੋ ਗਈ ਸੀ।
ਤਾਹਿਰਾ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੀ ਇਸ ਸੋਚ ਨੂੰ ਬਦਲਿਆ ਅਤੇ ਫ਼ਿਲਮ 'ਅੰਧਾਧੁਨ' ਵੇਲੇ ਉਸ ਨੇ ਖ਼ੁਦ ਫ਼ਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਆਯੂਸ਼ਮਾਨ ਅਤੇ ਰਾਧਿਕਾ ਆਪਟੇ ਦੇ ਬੋਲਡ ਸੀਨਜ਼ 'ਚ ਕੁੱਝ ਕਮੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਵਿੱਚ ਤਾਹਿਰਾ ਨੇ ਫ਼ਿਲਮ 'ਬਾਲਾ' ਬਾਰੇ ਪ੍ਰਤੀਕੀਰਿਆ ਦਿੱਤੀ। ਤਾਹਿਰਾ ਨੇ ਕਿਹਾ ਕਿ ਇਹ ਇੱਕ ਚੰਗੀ ਅਤੇ ਇਮਾਨਦਾਰ ਫ਼ਿਲਮ ਹੈ। ਦੇਖਣੀ ਤਾਂ ਬਣਦੀ ਹੈ।