ਮੁੰਬਈ : ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੂੰ ਇਸ ਵੇਲੇ ਬਾਲੀਵੁੱਡ ਦੀ ਬੇਹਤਰੀਨ ਅਦਾਕਾਰਾ ਮਨਿਆ ਜਾਂਦਾ ਹੈ। ਤਾਪਸੀ ਅੱਜ-ਕੱਲ੍ਹ ਹਰ ਤਰ੍ਹਾਂ ਦੀ ਫ਼ਿਲਮ ਕਰ ਰਹੀ ਹੈ। ਹਾਲ ਹੀ ਦੇ ਵਿੱਚ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਤਾਪਸੀ ਬਹੁਤ ਛੇਤੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੀ ਬਾਇਓਪਿਕ 'ਚ ਉਨ੍ਹਾਂ ਦਾ ਕਿਰਦਾਰ ਅਦਾ ਕਰੇਗੀ।
ਜੇ ਇਹ ਖ਼ਬਰ ਸੱਚ ਨਿਕਲਦੀ ਹੈ ਤਾਂ ਇਹ ਤਾਪਸੀ ਦੂਜੀ ਵਾਰ ਹੋਵੇਗਾ ਕਿ ਤਾਪਸੀ ਇੱਕ ਖਿਡਾਰੀ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ 'ਸੂਰਮਾ' 'ਚ ਹਾਕੀ ਖਿਡਾਰੀ ਦਾ ਰੋਲ ਅਦਾ ਕਰ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਤਾਪਸੀ ਨੂੰ ਇਸ ਰੋਲ ਲਈ ਸ਼ੋਰਟਲਿਸਟ ਕਰ ਲਿਆ ਗਿਆ ਹੈ ਪਰ ਅਜੇ ਇਸ ਦਾ ਅਧਿਕਾਰਕ ਐਲਾਨ ਨਹੀਂ ਹੋਇਆ ਹੈ।
ਜ਼ਿਕਰਏਖ਼ਾਸ ਹੈ ਕਿ ਅਜੇ ਤੱਕ ਨਿਰਦੇਸ਼ਕ ਦੀ ਚੋਣ ਨਹੀਂ ਕੀਤੀ ਗਈ ਹੈ ਅਤੇ ਫ਼ਿਲਮ ਦੀ ਸ੍ਰਕੀਪਟ ਲਿਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇੱਕ ਇੰਟਰਵਿਊ 'ਚ ਮਿਤਾਲੀ ਰਾਜ ਦੀ ਬਾਇਓਪਿਕ ਦੇ ਬਾਰੇ 'ਚ ਤਾਪਸੀ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਹ ਕਿਹਾ ਸੀ ਕਿ ਉਹ ਇਹ ਬਾਇਓਪਿਕ ਕਰਨਾ ਪਸੰਦ ਕਰਨਗੇ।
ਤਾਪਸੀ ਪੰਨੂ ਨਿਭਾ ਸਕਦੀ ਹੈ ਮਿਥਾਲੀ ਰਾਜ ਦਾ ਕਿਰਦਾਰ - cricket
ਵੱਡੇ ਪਰਦੇ 'ਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਥਾਲੀ ਰਾਜ ਦੀ ਬਾਇਓਪਿਕ ਬਣਨ ਜਾ ਰਹੀ ਹੈ। ਮਿਥਾਲੀ ਰਾਜ ਵਨਡੇ ਕ੍ਰਿਕਟ ਟੀਮ 'ਚ 6,000 ਦੌੜਾਂ ਬਣਾ ਚੁੱਕੀ ਹੈ ਮਿਥਾਲੀ ਰਾਜ ਦੇ ਕਿਰਦਾਰ 'ਚ ਤਾਪਸੀ ਪੰਨੂ ਨਜ਼ਰ ਆਵੇਗੀ।

Conclusion: