ਅਜਮੇਰ : ਹਾਲ ਹੀ ਦੇ ਵਿੱਚ ਬੀਜੇਪੀ 'ਚ ਸ਼ਾਮਲ ਹੋਏ ਅਦਾਕਾਰ ਸਨੀ ਦਿਓਲ ਸ਼ੁਕਰਵਾਰ ਨੂੰ ਅਜਮੇਰ ਪੁੱਜੇ ਜਿੱਥੇ ਉਨ੍ਹਾਂ ਨੇ ਇੱਕ ਰੋਡ ਸ਼ੋਅ ਕੱਢਿਆ। ਇਸ ਰੋਡ ਸ਼ੋਅ ਦਾ ਮੁੱਖ ਮਕਸਦ ਭਾਜਪਾ ਉਮੀਦਵਾਰ ਭਾਗੀਰਥ ਚੌਧਰੀ ਅਤੇ ਕੈਲਾਸ਼ ਚੌਧਰੀ ਲਈ ਵੋਟ ਮੰਗਣਾ ਸੀ। ਇਸ ਰੋਡ ਸ਼ੋਅ ਦੀ ਖ਼ਾਸਿਅਤ ਇਹ ਸੀ ਕੇ ਸਨੀ ਦਿਓਲ ਨੂੰ ਲੈ ਕੇ ਭੀੜ ਬਹੁਤ ਉਤਸਾਹਿਤ ਸੀ।
ਕਿਸ਼ਨਗੜ ਹਵਾਈ ਅੱਡੇ ਤੋਂ ਸਿੱਧੇ ਅਜਮੇਰ ਪੁੱਜੇ ਸਨੀ ਨੂੰ ਵੇਖਣ ਲਈ ਸੈਂਕੜੇ ਲੋਕ ਇੱਕਠਾ ਹੋਏ ਸਨ। ਜਿਵੇਂ ਹੀ ਸਨੀ ਮੌਕੇ 'ਤੇ ਪੁੱਜੇ ਲੋਕਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਦੱਸਣਯੋਗ ਹੈ ਕਿ ਇਹ ਸਨੀ ਦਾ ਅਜਮੇਰ 'ਚ ਪਹਿਲਾ ਰੋਡ ਸ਼ੋਅ ਸੀ ਜਿਸ ਨੂੰ ਆਮ ਲੋਕਾਂ ਦੇ ਇੱਕਠ ਨੇ ਖ਼ਾਸ ਅਤੇ ਚਰਚਾ ਦਾ ਵਿਸ਼ਾ ਬਣਾਇਆ। ਕੁਝ ਦਿਨ ਪਹਿਲਾਂ ਬੀਜੇਪੀ 'ਚ ਸ਼ਾਮਿਲ ਹੋਏ ਸਨੀ ਦਿਓਲ ਗੁਰਦਾਸਪੁਰ ਤੋਂ ਚੋਣ ਲੱੜਣਗੇ।
ਵਿਚਾਰਣਯੋਗ ਹੈ ਕਿ ਜੇ ਰਾਜਿਸਥਾਨ 'ਚ ਸਨੀ ਦਿਓਲ ਨੂੰ ਲੋਕਾਂ ਦਾ ਇੰਨਾਂ ਪਿਆਰ ਮਿਲ ਰਿਹਾ ਤਾਂ ਉਨ੍ਹਾਂ ਨੂੰ ਆਪਣੇ ਸੂਬੇ ਪੰਜਾਬ 'ਚ ਕਿੰਨਾਂ ਮਿਲੇਗਾ? ਲੋਕ ਸਨੀ ਦਿਓਲ ਨੂੰ ਨੇਤਾ ਦੇ ਰੂਪ 'ਚ ਆਪਣਾਉਣਗੇ ਜਾਂ ਨਹੀਂ ਇਹ ਤਾਂ 23 ਮਈ ਨੂੰ ਚੋਣਾਂ ਦੇ ਨਤੀਜੇ ਆਉਣ 'ਤੇ ਸਪਸ਼ਟ ਹੋ ਹੀ ਜਾਵੇਗਾ।