ETV Bharat / sitara

'ਬਾਰਡਰ' ਦੇ 23 ਸਾਲ: ਸੁਨੀਲ ਸ਼ੈੱਟੀ, ਅਨੂ ਮਲਿਕ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਭਾਰਤ ਪਾਕਿਸਤਾਨ ਵਿਚਾਲੇ ਹੋਏ 1971 ਦੇ ਯੁੱਧ 'ਤੇ ਬਣੀ ਫਿਲਮ ਬਾਰਡਰ ਨੂੰ 23 ਸਾਲ ਹੋ ਗਏ ਹਨ। 14 ਜੂਨ 1997 ਨੂੰ ਰੀਲੀਜ਼ ਇਸ ਫਿਲਮ ਦੇ ਮੁੱਖ ਅਦਾਕਾਰ ਸੁਨੀਲ ਸ਼ੈੱਟੀ ਅਤੇ ਸੰਗੀਤਕਾਰ ਅਨੂੰ ਮਲਿਕ ਨੇ ਇਸ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

'ਬਾਰਡਰ' ਫਿਲਮ ਦੇ 23 ਸਾਲ ਹੋਏ ਪੂਰੇ ਸੁਨੀਲ ਸ਼ੇਟੀ ਅਨੂੰ ਮਲਿਕ ਨੇ ਧੰਨਵਾਦ ਕੀਤਾ ਪ੍ਰਗਟ

author img

By

Published : Jun 14, 2020, 4:45 PM IST

ਮੁੰਬਈ: ਫਿਲਮ ਨਿਰਮਾਤਾ, ਲੇਖਕ ਅਤੇ ਨਿਰਦੇਸ਼ਕ ਜੇ.ਪੀ ਦੱਤਾ ਦੀ ਫਿਲਮ ਬਾਰਡਰ ਨੂੰ ਰਿਲੀਜ਼ ਹੋਏ ਅੱਜ 23 ਸਾਲ ਹੋ ਗਏ ਹਨ। 23 ਸਾਲ ਪੂਰੇ ਹੋਣ 'ਤੇ ਫਿਲਮ ਦੇ ਮੁੱਖ ਅਦਾਕਾਰ ਸੁਨੀਲ ਸ਼ੈੱਟੀ ਅਤੇ ਸੰਗੀਤਕਾਰ ਅਨੂੰ ਮਲਿਕ ਨੇ ਇਸ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਹ ਫਿਲਮ 13 ਜੂਨ 1997 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ।

'ਬਾਰਡਰ' ਫਿਲਮ 1971 'ਚ ਭਾਰਤ ਪਾਕਿਸਤਾਨ ਯੁੱਧ 'ਤੇ ਅਧਾਰਤ ਹੈ ਜਿਸ 'ਚ ਸੁਨੀਲ ਸ਼ੈੱਟੀ ਤੋਂ ਇਲਾਵਾ ਸੰਨੀ ਦਿਓਲ, ਅਕਸ਼ੇ ਖੰਨਾ, ਜੈਕੀ ਸ਼ਰਾਫ, ਸੁਦੇਸ਼ ਬੇਰੀ, ਪੁਨੀਤ ਈਸਰ, ਕੁਲਭੂਸ਼ਣ ਖਰਬੰਦਾ, ਤੱਬੂ, ਰਾਖੀ ਅਤੇ ਪੂਜਾ ਭੱਟ ਨੇ ਅਦਾਕਾਰੀ ਕੀਤੀ ਸੀ।

ਬੀ.ਐਸ.ਐਫ. ਕਮਾਂਡਰ ਭੈਰੋ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਸੁਨੀਲ ਨੇ ਸ਼ਨਿਚਰਵਾਰ ਨੂੰ ਟਵੀਟ ਕਰ ਲਿਖਿਆ ਕਿ ਇਸ ਖੂਬਸੂਰਤ ਫਿਲਮ ਦਾ ਹਿੱਸਾ ਬਣਨ ਲਈ ਮੈਂ ਸ਼ੁਕਰਗੁਜ਼ਾਰ ਹਾਂ।

ਇਸ ਫਿਲਮ ਦੇ ਕਈ ਗਾਣੇ ਵੀ ਹਿੱਟ ਹੋਏ ਸਨ ਜਿਸ 'ਚ 'ਸੰਦੇਸੇ ਆਤੇ ਹੈਂ' ਸ਼ਾਮਲ ਹੈ। ਫਿਲਮ 'ਚ ਸੁਨੀਲ ਸ਼ੈੱਟੀ ਦੇ ਕਿਰਦਾਰ ਦਾ ਡਾਇਲੌਗ 'ਯੇ ਧਰਤੀ ਮੇਰੀ ਮਾਂ ਹੈ' ਵੀ ਪ੍ਰਸ਼ੰਸਕਾਂ ਵਿੱਚ ਆਈਕੌਨਿਕ ਬਣ ਗਿਆ।

ਇਹ ਵੀ ਪੜ੍ਹੋ:ਮੁੰਨਾ ਭਾਈ ਐਮ.ਬੀ.ਐਸ' ਦੇ ਅਦਾਕਾਰ ਸੁਰੇਂਦਰ ਰਾਜਨ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

ਅਨੂੰ ਮਲਿਕ ਨੇ ਟਵੀਟ ਰਾਹੀਂ ਕਿਹਾ ਕਿ ਦੇਸ਼ ਭਰ 'ਚ ਅੱਜ ਵੀ 'ਸੰਦੇਸੇ ਆਤੇ ਹੈਂ' ਗੀਤ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲਾ ਗੀਤ ਹੈ। ਨਾਲ ਹੀ ਉਨ੍ਹਾਂ ਇਸ ਸ਼ਾਨਦਾਰ ਫਿਲਮ 'ਚ ਬਤੌਰ ਸੰਗੀਤਕਾਰ ਵਜੋਂ ਚੁਣਨ ਲਈ ਜੇ.ਪੀ. ਦੱਤਾ ਦਾ ਧੰਨਵਾਦ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.