ਮੁੰਬਈ: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਸੁਪਰਹਿੱਟ ਫ਼ਿਲਮ 'ਦਾਮਿਨੀ' ਦਾ ਰੀਮੇਕ ਬਣਾਉਣ ਬਾਰੇ ਸੋਚ ਰਹੇ ਹਨ ਤੇ ਇਸ ਲਈ ਉਨ੍ਹਾਂ ਦੀ ਮਦਦ ਸ਼ਾਹਰੁਖ ਖ਼ਾਨ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਸੰਨੀ ਆਪਣੇ ਬੇਟੇ ਕਰਨ ਦਿਓਲ ਨਾਲ ਦਾਮਿਨੀ ਦਾ ਰੀਮੇਕ ਬਣਾਉਣਾ ਚਾਹੁੰਦੇ ਹਨ, ਜਿਸ ਦੇ ਅਧਿਕਾਰ ਨਿਰਮਾਤਾ ਕਰੀਮ ਮੋਰਾਨੀ ਤੇ ਅਲੀ ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਨੂੰ ਵੇਚ ਦਿੱਤੇ ਸਨ। ਜਦ ਸ਼ਾਹਰੁਖ ਨੂੰ ਇਸ ਗ਼ੱਲ ਦਾ ਪਤਾ ਲੱਗਿਆ ਤਾਂ ਅਦਾਕਾਰ ਨੇ ਖ਼ੁਦ ਹੀ ਸੰਨੀ ਦਿਓਲ ਨੂੰ ਫ਼ਿਲਮ ਦੇ ਅਧਿਕਾਰ ਦੇ ਦਿੱਤੇ।
ਇਸ ਦੇ ਨਾਲ ਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਲੌਕਡਾਊਨ ਤੋਂ ਪਹਿਲਾਂ ਐਸਆਰਕੇ ਬਿਨ੍ਹਾਂ ਦੱਸੇ ਸੰਨੀ ਦੇ ਮੁੰਬਈ ਵਾਲੇ ਬੰਗਲੇ ਵਿੱਚ ਪਹੁੰਚੇ ਸੀ ਤੇ ਖ਼ੁਦ ਦੀ ਫ਼ਿਲਮ ਦੇ ਅਧਿਕਾਰੀ ਸੰਨੀ ਨੂੰ ਦਿੱਤੇ।
ਇਹ ਗ਼ੱਲ ਤਾਂ ਕਿਸੇ ਤੋਂ ਛੁਪੀ ਨਹੀਂ ਹੈ ਕਿ ਸ਼ਾਹਰੁਖ ਤੇ ਸੰਨੀ ਦੇ ਵਿਚਕਾਰ ਫ਼ਿਲਮ 'ਡਰ' ਤੋਂ ਹੀ ਤਣਾਅ ਰਿਹਾ ਹੈ ਤੇ ਦੋਵਾਂ ਨੇ ਉਸ ਤੋਂ ਬਾਅਦ ਕਦੇ ਵੀ ਇਕੱਠੇ ਫ਼ਿਲਮ ਨਹੀਂ ਕੀਤੀ। ਦੱਸ ਦੇਈਏ ਕਿ ਸੰਨੀ ਤੇ ਸ਼ਾਹਰੁਖ ਨੇ ਤਕਰੀਬਨ 16 ਸਾਲਾਂ ਤੋਂ ਕੰਮ ਨਹੀਂ ਕੀਤਾ ਹੈ।