ਮੁੰਬਈ: ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਦੀ ਚਚੇਰੀ ਭੈਣ ਨੂਰ ਜਹਾਂ ਦਾ ਪੇਸ਼ਾਵਰ 'ਚ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਨੂਰ ਜਹਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੂੰਹ ਦੇ ਕੈਂਸਰ ਨਾਲ ਪੀੜਤ ਸੀ।
ਨੂਰ ਜਹਾਂ ਦੇ ਛੋਟੇ ਭਰਾ ਮਸੂਰ ਅਹਿਮਦ ਨੇ ਦੇਹਾਂਤ ਦੀ ਜਾਣਕਾਰੀ ਦਿੰਦੇ ਹੋਏ ਕਿ ਕਿਹਾ ਕਿ ਨੂਰ ਜਹਾਂ ਕੈਂਸਰ ਨਾਲ ਪੀੜਤ ਸੀ।
52 ਸਾਲਾ ਦੀ ਜਹਾਂ ਬਾਲੀਵੁੱਡ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਮਾਤਾ-ਪਿਤਾ ਦੀ ਰਿਸ਼ਤੇਦਾਰ ਸੀ। ਜਹਾਂ ਸ਼ਾਹਰੁਖ ਖ਼ਾਨ ਦੀ ਚੇਚਰੀ ਭੈਣ ਸੀ। ਨੂਰ ਜਹਾਂ ਪੇਸ਼ਾਵਰ ਦੀ ਕਿੱਸਾ ਖਵਾਨੀ ਬਾਜ਼ਾਰ ਦੇ ਨਜ਼ਦੀਕ ਮੁਹੱਲਾ ਸ਼ਾਹ ਵਲੀ ਕਤਾਲ ਵਿੱਚ ਰਹਿੰਦੀ ਸੀ।
ਇਹ ਵੀ ਪੜ੍ਹੋ: ਗਨੇਸ਼ ਆਚਾਰੀਆ ਨੇ ਸਰੋਜ ਖ਼ਾਨ 'ਤੇ ਸਾਜਿਸ਼ ਕਰਨ ਦਾ ਦੋਸ਼ ਲਾਇਆ
ਜਦੋਂ ਨੂਰ ਜਹਾਂ ਰਾਜਨੀਤਿਕ ਤੌਰ 'ਤੇ ਸਰਗਰਮ ਸੀ ਤਾਂ ਉਨ੍ਹਾਂ ਨੇ ਜ਼ਿਲ੍ਹੇ ਅਤੇ ਸ਼ਹਿਰ ਦੇ ਸਲਾਹਕਾਰ ਵਜੋਂ ਸੇਵਾ ਕੀਤੀ ਸੀ। ਇਸ ਦੇ ਨਾਲ ਹੀ ਨੂਰ ਜਹਾਂ ਨੇ ਪੀਕੇ -77 ਵਿਧਾਨ ਸਭਾ ਸੀਟ ਤੋਂ 2018 ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰ ਦਿੱਤੇ ਸੀ ਪਰ ਆਖਰੀ ਮਿੰਟ 'ਤੇ ਉਨ੍ਹਾਂ ਨੇ ਆਪਣਾ ਨਾਂਅ ਵਾਪਸ ਲੈ ਲਿਆ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਹਾਂ ਨੇ ਆਪਣੇ ਪਰਿਵਾਰ ਸਮੇਤ ਕਿੰਗ ਖ਼ਾਨ ਨਾਲ 2 ਵਾਰ ਮੁਲਾਕਾਤ ਕੀਤੀ ਸੀ ਅਤੇ ਸਰਹੱਦ ਪਾਰੋਂ ਵੀ ਉਹ ਆਪਣੇ ਰਿਸ਼ਤੇਦਾਰਾਂ ਦੇ ਸੰਪਰਕ ਵਿੱਚ ਸਨ।