ਮੁੰਬਈ: ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਵਿੱਚ ਬਾਲੀਵੁੱਡ ਸਟਾਰਜ਼ ਆਪਣੇ ਫ਼ੈਨਜ਼ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਹਨ। ਇਸੇ ਦਰਮਿਆਨ ਸੋਮਵਾਰ ਨੂੰ ਘਰ ਬੈਠੇ-ਬੈਠੇ ਸ਼ਾਹਰੁਖ ਖ਼ਾਨ ਨੇ ਆਪਣੇ ਫ਼ੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਨਾਲ ਗੱਲਬਾਤ ਕੀਤੀ ਤੇ ਫਿਰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਦਾਕਾਰ ਨੇ ਆਪਣੇ ਜਵਾਬ ਕਾਫ਼ੀ ਮਜ਼ੇਦਾਰ ਅੰਦਾਜ਼ ਵਿੱਚ ਦਿੱਤੇ।
ਇਸ ਸੈਸ਼ਨ ਦੌਰਾਨ ਜਦ ਇੱਕ ਯੂਜ਼ਰ ਵੱਲੋਂ ਪੁੱਛਿਆ ਗਿਆ ਕਿ ਜ਼ਿੰਦਗੀ ਵਿੱਚ ਗਿਰਾਵਟ ਆਉਣੀ ਤੈਅ ਹੈ। ਤੁਹਾਨੂੰ ਕਦੋਂ ਤੇ ਕਿਵੇਂ ਪਤਾ ਲੱਗੇਗਾ ਕਿ ਸੁਪਰਸਟਾਰ ਵਜੋਂ ਕਰੀਅਰ ਬਦਲਣ ਜਾਂ ਛੱਡਣ ਦਾ ਇਹ ਸਹੀ ਸਮਾਂ ਹੈ।
ਇਸ ਦੇ ਜਵਾਬ ਵਿੱਚ ਸ਼ਾਹਰੁਖ ਖ਼ਾਨ ਨੇ ਕਿਹਾ, "ਪਤਾ ਨਹੀਂ ਲੱਗੇਗਾ.... ਕਿਸੇ ਸੁਪਰਸਟਾਰ ਤੋਂ ਪੁੱਛਣ ਦੀ ਕੋਸ਼ਿਸ਼ ਕਰੋ। ਮੈਂ ਬਦਕਿਸਮਤੀ ਨਾਲ ਕਿੰਗ ਹਾਂ।"
ਇਸ ਤੋਂ ਇਲ਼ਾਵਾ ਸ਼ਾਹਰੁਖ ਨੇ ਦੱਸਿਆ ਕਿ ਉਹ ਲੌਕਡਾਊਨ ਦੌਰਾਨ ਆਪਣੀ ਫੈਮਿਲੀ ਨਾਲ ਕਾਫ਼ੀ ਸਮਾਂ ਬਤੀਤ ਕਰ ਰਹੇ ਹਨ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਸ਼ਾਹਰੁਖ ਤੋਂ ਸਲਮਾਨ ਦੇ ਗਾਣੇ ਬਾਰੇ ਵੀ ਪੁੱਛਿਆ, ਜਿਸ ਦਾ ਜਵਾਬ ਵੀ ਉਨ੍ਹਾਂ ਨੇ ਕਾਫ਼ੀ ਮਜ਼ੇਦਾਰ ਅੰਦਾਜ਼ ਵਿੱਚ ਦਿੱਤਾ। ਇਹ ਸਿਲਸਿਲਾ ਕਾਫ਼ੀ ਸਮੇਂ ਤੱਕ ਚੱਲਦਾ ਰਿਹਾ, ਫ਼ੈਨਜ਼ ਸਵਾਲ ਪੁੱਛਦੇ ਰਹੇ ਤੇ ਅਦਾਕਾਰ ਉਨ੍ਹਾਂ ਦੇ ਜਵਾਬ ਦਿੰਦੇ ਰਹੇ।